Valentine Day : ਪਿਆਰ ਦੇ ਮੈਦਾਨ 'ਤੇ ਵੀ ਸੁਪਰਹਿੱਟ ਸਾਬਤ ਹੋਏ ਇਹ ਭਾਰਤੀ ਕ੍ਰਿਕਟਰ
Thursday, Feb 14, 2019 - 01:15 PM (IST)

ਨਵੀਂ ਦਿੱਲੀ— ਭਾਰਤੀ ਕ੍ਰਿਕਟਰ ਮੈਦਾਨ 'ਤੇ ਚੌਕੇ, ਛੱਕੇ ਮਾਰਨ 'ਚ ਹੀ ਨਹੀਂ ਸਗੋਂ ਪਿਆਰ ਦੇ ਮਾਮਲੇ 'ਚ ਵੀ ਅੱੱਗੇ ਨਿਕਲੇ। ਇਨ੍ਹ੍ਹਾਂ 'ਚੋਂ ਕਈ ਕ੍ਰਿਕਟਰਾਂ ਨੇ ਇਸ ਨੂੰ ਅੰਜਾਮ ਤਕ ਪਹੁੰਚਾਇਆ, ਮਤਲਬ ਲਵ ਮੈਰਿਜ ਵੀ ਕੀਤੀ। ਅੱਜ ਵੈਲੇਨਟਾਈਨ ਡੇ 'ਤੇ ਅਸੀਂ ਤੁਹਾਨੂੰ ਦਸਣ ਜਾ ਰਹੇ ਹਾਂ ਕ੍ਰਿਕਟ ਦੀਆਂ ਕੁਝ ਅਜਿਹੀਆਂ ਲਵ ਸਟੋਰੀ ਬਾਰੇ ਜੋ ਬੇਹੱਦ ਦਿਲਚਸਪ ਹਨ-
ਐਡ ਦੀ ਸ਼ੂਟਿੰਗ 'ਚ ਮਿਲੇ ਸਨ ਵਿਰਾਟ-ਅਨੁਸ਼ਕਾ
ਵਿਰੁਸ਼ਕਾ ਦੇ ਨਾਂ ਨਾਲ ਮਸ਼ਹੂਰ ਇਹ ਕਪਲ ਸਾਲ 2013 'ਚ ਪਹਿਲੀ ਵਾਰ ਮਿਲਿਆ। ਇਕ ਸ਼ੈਂਪੂ ਦੇ ਸ਼ੂਟ ਦੇ ਦੌਰਾਨ ਦੋਹਾਂ ਦੀ ਮੁਲਾਕਾਤ ਹੋਈ। ਦੋਹਾਂ ਵਿਚਾਲੇ ਦੋਸਤੀ ਹੋਈ ਅਤੇ ਮੀਡੀਆ 'ਚ ਇਸ ਬਾਰੇ ਖਬਰਾਂ ਆਉਣ ਲੱਗੀਆਂ। ਸਾਲ 2015 'ਚ ਦੋਹਾਂ ਨੇ ਇਟਲੀ ਚ ਵਿਆਹ ਕੀਤਾ ਸੀ।
ਗੁਆਂਢਣ ਨੂੰ ਲੈ ਕੇ ਦੌੜ ਗਏ ਸਨ ਗਾਂਗੁਲੀ
ਸੌਰਵ ਗਾਂਗੁਲੀ ਆਪਣੀ ਬਚਪਨ ਦੀ ਦੋਸਤ ਡੋਨਾ ਦੇ ਨਾਲ ਘਰ ਛੱਡ ਕੇ ਦੌੜ ਗਏ ਸਨ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਡੋਨਾ ਨਾਲ ਵਿਆਹ ਕਰ ਲਿਆ ਸੀ। ਸੌਰਵ ਅਤੇ ਡੋਨਾ ਗੁਆਂਢੀ ਸਨ ਅਤੇ ਇਕ ਦੂਜੇ ਨੂੰ ਦਿਲ ਦੇ ਬੈਠੇ ਸਨ ਪਰ ਸੌਰਵ ਗਾਂਗੁਲੀ ਇਹ ਗੱਲ ਜਾਣਦੇ ਸਨ ਕਿ ਡੋਨਾ ਨਾਲ ਵਿਆਹ ਕਰਨ ਲਈ ਉਨ੍ਹਾਂ ਦੇ ਪਰਿਵਾਰ ਵਾਲੇ ਕਦੀ ਰਾਜ਼ੀ ਨਹੀਂ ਹੋਣਗੇ। ਇਸੇ ਵਜ੍ਹਾ ਕਰਕੇ ਸੌਰਵ ਗਾਂਗੁਲੀ ਨੇ ਘਰ ਛੱਡਣ ਦਾ ਰਸਤਾ ਚੁਣਿਆ।
ਕੰਮ 'ਚ ਮਿਲਿਆ ਸੀ ਰੋਹਿਤ ਨੂੰ ਪਿਆਰ
ਰੋਹਿਤ ਨੇ ਸਾਲ 2015 'ਚ ਇਸੇ ਦਿਨ ਰਿਤਿਕਾ ਸਜਦੇਹ ਨਾਲ ਵਿਆਹ ਕੀਤਾ ਸੀ। ਦੋਹਾਂ ਨੇ 6 ਸਾਲ ਇਕ ਦੂਜੇ ਨੂੰ ਡੇਟ ਕਰਨ ਦੇ ਬਾਅਦ ਵਿਆਹ ਕੀਤਾ ਸੀ। ਰਿਤਿਕਾ ਸਪੋਰਟਸ ਅਤੇ ਇਵੈਂਟ ਮੈਨੇਜਮੈਂਟ ਕੰਪਨੀ 'ਚ ਮੈਨੇਜਰ ਰਹਿ ਚੁੱਕੀ ਸੀ ਉਦੋਂ ਤੋਂ ਹੀ ਉਹ ਚੰਗੇ ਦੋਸਤ ਸਨ। ਰੋਹਿਤ ਨੇ ਰਿਤਿਕਾ ਨੂੰ ਅਨੋਖੇ ਅੰਦਾਜ਼ 'ਚ ਉਸੇ ਸਟੇਡੀਅਮ 'ਚ ਪ੍ਰਪੋਜ਼ ਕੀਤਾ, ਜਿੱਥੇ ਉਨ੍ਹਾਂ ਨੇ ਬੈਟ ਫੜਨਾ ਸਿੱਖਿਆ ਸੀ।
ਸਚਿਨ ਨੂੰ ਏਅਰਪੋਰਟ 'ਤੇ ਮਿਲਿਆ ਪਿਆਰ
ਸਚਿਨ ਤੇਂਦੁਲਕਰ ਅਤੇ ਅੰਜਲੀ ਦੋਹਾਂ ਦੀ ਪਹਿਲੀ ਮੁਲਾਕਾਤ ਵਿਆਹ ਤੋਂ ਲਗਭਗ 5 ਸਾਲ ਪਹਿਲਾਂ ਹੋਈ ਸੀ। 1990 'ਚ ਏਅਰਪੋਰਟ 'ਤੇ ਜਦੋਂ ਸਚਿਨ ਇੰਗਲੈਂਡ ਦਾ ਦੌਰਾ ਕਰਕੇ ਆਪਣੇ ਵਤਨ ਪਰਤ ਰਹੇ ਸਨ ਤਾਂ ਅੰਜਲੀ ਵੀ ਉੱਥੇ ਸੀ ਅਤੇ ਉੱਥੇ ਹੀ ਉਨ੍ਹਾਂ ਦੀ ਮੁਲਾਕਾਤ ਹੋ ਗਈ। ਜਦੋਂ ਪਹਿਲੀ ਵਾਰ ਅੰਜਲੀ ਨੇ ਸਚਿਨ ਨੂੰ ਏਅਰਪੋਰਟ 'ਤੇ ਦੇਖਿਆ ਤਾਂ ਉਹ ਉਨ੍ਹਾਂ ਨੂੰ ਬੇਹੱਦ ਕਿਊਟ ਲੱਗੇ। ਜਿਸ ਤੋਂ ਬਾਅਦ ਅੰਜਲੀ ਆਟੋਗ੍ਰਾਫ ਲਈ ਮਾਸਟਰ ਬਲਾਸਟਰ ਸਚਿਨ ਦੇ ਪਿੱਛੇ ਦੌੜੀ। ਉਨ੍ਹਾਂ ਪੰਜ ਸਾਲ ਤਕ ਇਕ ਦੂਜੇ ਨੂੰ ਡੇਟ ਕਰਨ ਦੇ ਬਾਅਦ ਸਾਲ 1995 'ਚ ਵਿਆਹ ਕੀਤਾ ਸੀ।
ਫੇਸਬੁੱਕ 'ਤੇ ਧਵਨ ਨੂੰ ਹੋਇਆ ਪਿਆਰ
ਸ਼ਿਖਰ ਧਵਨ ਨੇ ਆਇਸ਼ਾ ਨੂੰ ਪਹਿਲੀ ਪਾਰ ਫੇਸਬੁੱਕ 'ਤੇ ਦੇਖਿਆ ਸੀ। ਹਰਭਜਨ ਸਿੰਘ ਦੀ ਪ੍ਰੋਫਾਈਨਲ 'ਚ ਆਇਸ਼ਾ ਨੂੰ ਦੇਖਦੇ ਹੀ ਉਹ ਉਸ ਲਈ ਪਾਗਲ ਹੋ ਗਏ ਸਨ। ਦੇਖਦੇ ਹੀ ਦੇਖਦੇ ਉਨ੍ਹਾਂ ਨੇ ਫ੍ਰੈਂਡ ਰਿਕਵੈਸਟ ਭੇਜ ਦਿੱਤੀ। ਪਰ ਉਨ੍ਹਾਂ ਨੂੰ ਲੱਗ ਨਹੀਂ ਰਿਹਾ ਸੀ ਕਿ ਇਹ ਆਸਟਰੇਲੀਆਈ ਬਾਕਸਰ ਆਇਸ਼ਾ ਉਨ੍ਹਾਂ ਦੀ ਰਿਕਵੈਸਟ ਅਕਸੈਪਟ ਕਰੇਗੀ। ਪਰ ਰਿਕਵੈਸਟ ਭੇਜਦੇ ਹੀ ਆਇਸ਼ਾ ਨੇ ਅਕਸੈਪਟ ਕਰ ਲਈ। ਫਿਰ ਫੇਸਬੁੱਕ 'ਤੇ ਦੋਹਾਂ ਦੀਆਂ ਗੱਲਾਂ ਹੌਲੇ-ਹੌਲੇ ਸ਼ੁਰੂ ਹੋ ਗਈਆਂ ਅਤੇ ਗੱਲ ਡੂੰਘੀ ਦੋਸਤੀ ਤਕ ਜਾ ਪਹੁੰਚੀ। ਦੋਵੇਂ ਹਰ ਗੱਲ ਇਕ ਦੂਜੇ ਨਾਲ ਸ਼ੇਅਰ ਕਰਦੇ ਸਨ। ਦੋਹਾਂ ਨੇ ਸਾਲ 2012 'ਚ ਵਿਆਹ ਕੀਤਾ ਸੀ।
ਯੁਵਰਾਜ ਸਿੰਘ ਅਤੇ ਹੇਜਲ
ਟੀਮ ਇੰਡੀਆ ਦੇ ਬੱਲੇਬਾਜ਼ ਯੁਵਰਾਜ ਸਿੰਘ ਅਤੇ ਹੇਜਲ ਕੀਚ ਨੇ ਹਾਲ ਹੀ 'ਚ ਵਿਆਹ ਕੀਤਾ ਪਰ ਸ਼ੁਰੂਆਤੀ ਦਿਨਾਂ 'ਚ ਹੇਜਲ ਨੇ ਯੁਵਰਾਜ ਨੂੰ ਕਾਫੀ ਸਮੇਂ ਤਕ ਨਿਗਲੈਕਟ ਕੀਤਾ। ਹਾਲਾਂਕਿ ਸਾਢੇ ਤਿੰਨ ਸਾਲ ਬਾਅਦ ਉਨ੍ਹਾਂ ਨੇ ਯੁਵਰਾਜ ਸਿੰਘ ਨੂੰ ਮਿਲਣ ਦਾ ਮੂਡ ਬਣਾਇਆ। ਇਸ ਤੋਂ ਬਾਅਦ ਦੋਹਾਂ ਦੀਆਂ ਮੁਲਾਕਾਤਾਂ ਦਾ ਸਿਲਸਿਲਾ ਵਧਦਾ ਗਿਆ ਅਤੇ ਫਿਰ ਦੋਹਾਂ ਨੇ ਵਿਆਹ ਦਾ ਫੈਸਲਾ ਕੀਤਾ।