ਫੀਡੇ ਮਹਿਲਾ : ਵੈਸ਼ਾਲੀ ਅਤੇ ਤਾਨ ਝੋਗਈ ਨੇ ਲਗਾਤਾਰ ਦੂਜੀ ਜਿੱਤ ਨਾਲ ਬਣਾਈ ਬੜ੍ਹਤ
Friday, May 09, 2025 - 04:31 PM (IST)

ਆਸਟ੍ਰੀਆ- 2024-2025 ਫੀਡੇ ਮਹਿਲਾ ਗ੍ਰਾਂ. ਪ੍ਰੀ. ਦੇ ਆਖਰੀ ਪੜਾਅ ਦੇ ਦੂਸਰੇ ਰਾਊਂਡ ’ਚ ਭਾਰਤ ਦੀ ਗ੍ਰੈਂਡ ਮਾਸਟਰ ਵੈਸ਼ਾਲੀ ਰਮੇਸ਼ਬਾਬੂ ਨੇ ਲਗਾਤਾਰ ਦੂਸਰੀ ਜਿੱਤ ਦਰਜ ਕਰਦੇ ਹੋਏ ਸਾਂਝੀ ਬੜ੍ਹਤ ਬਣਾ ਲਈ ਹੈ। ਉਸ ਨੇ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਜਾਰਜੀਆ ਦੀ ਤਜੁਰਬੇਕਾਰ ਲੇਲਾ ਜਾਵਾਖਿਸ਼ਵਿਲੀ ਨੂੰ 39 ਚਾਲਾਂ ’ਚ ਹਰਾ ਦਿੱਤਾ। ਉੱਥੇ ਹੀ ਚੀਨ ਦੀ ਸਾਬਕਾ ਵਿਸ਼ਵ ਚੈਂਪੀਅਨ ਤਾਨ ਝੋਂਗਈ ਨੇ ਇਕ ਵਾਰ ਫਿਰ ਕਮਜ਼ੋਰ ਹਾਲਾਤ ਤੋਂ ਵਾਪਸੀ ਕਰਦੇ ਹੋਏ ਆਸਟ੍ਰੀਆ ਦੀ ਓਲਗਾ ਬਡੇਲਕਾ ਨੂੰ ਹਰਾਇਆ।