ਬੈਡਮਿੰਟਨ ਏਸ਼ੀਆ ਟੀਮ ਚੈਂਪੀਅਨਸ਼ਿਪ ’ਚ ਭਾਰਤੀ ਮਹਿਲਾ ਟੀਮ ਨੇ ਮਿਆਂਮਾਰ ਨੂੰ 5-0 ਨਾਲ ਹਰਾਇਆ

Thursday, Feb 05, 2026 - 12:51 PM (IST)

ਬੈਡਮਿੰਟਨ ਏਸ਼ੀਆ ਟੀਮ ਚੈਂਪੀਅਨਸ਼ਿਪ ’ਚ ਭਾਰਤੀ ਮਹਿਲਾ ਟੀਮ ਨੇ ਮਿਆਂਮਾਰ ਨੂੰ 5-0 ਨਾਲ ਹਰਾਇਆ

ਕਿੰਗਦਾਓ (ਚੀਨ)– ਮੌਜੂਦਾ ਚੈਂਪੀਅਨ ਭਾਰਤੀ ਮਹਿਲਾ ਟੀਮ ਨੇ ਬੁੱਧਵਾਰ ਨੂੰ ਇੱਥੇ ਗਰੁੱਪ ਵਾਈ ਦੇ ਆਪਣੇ ਪਹਿਲੇ ਮੁਕਾਬਲੇ ’ਚ ਮਿਆਂਮਾਰ ਨੂੰ 5-0 ਨਾਲ ਹਰਾ ਕੇ ਬੈਡਮਿੰਟਨ ਏਸ਼ੀਆ ਟੀਮ ਚੈਂਪੀਅਨਸ਼ਿਪ ’ਚ ਆਪਣੀ ਮੁਹਿੰਮ ਦੀ ਸ਼ਾਨਦਾਰ ਸ਼ੁਰੂਆਤ ਕੀਤੀ।

ਤਨਵੀ ਸ਼ਰਮਾ ਨੇ ਸਭ ਤੋਂ ਪਹਿਲਾਂ ਕੋਰਟ ਤੇ ਉਤਰ ਕੇ ਥੇਟ ਹਟਰ ਥੁਜ਼ਾਰ ਨੂੰ 21-13, 21-16 ਨਾਲ ਹਰਾਇਆ। ਇਸ ਤੋਂ ਬਾਅਦ ਰਕਸ਼ਿਤਾ ਸ਼੍ਰੀ ਸਬਰ ਰਾਮਰਾਜ ਨੇ ਦੂਜੇ ਸਿੰਗਲਜ਼ ’ਚ ਐਂਟ ਚਿਟ ਫੂ ਨੂੰ 21-12, 21-6 ਨਾਲ ਹਰਾ ਕੇ ਭਾਰਤ ਨੂੰ 2-0 ਨਾਲ ਬੜ੍ਹਤ ਦਿਵਾ ਦਿੱਤੀ। ਮਾਲਵਿਕਾ ਬੰਸੋਡ ਨੇ ਤੀਜੇ ਸਿੰਗਲਜ਼ ਮੁਕਾਬਲੇ ’ਚ ਲਿਨ ਲਿਨ ਹੇਟ ਨੂੰ 21-19, 21-12 ਨਾਲ ਹਰਾ ਕੇ ਭਾਰਤ ਦੀ ਜਿੱਤ ਯਕੀਨੀ ਬਣਾਈ।

ਭਾਰਤ ਨੇ ਇਸ ਤੋਂ ਬਾਅਦ ਡਬਲਜ਼ ਮੁਕਾਬਲਿਆਂ ’ਚ ਵੀ ਦਬਦਬਾ ਬਰਕਰਾਰ ਰੱਖਿਆ। ਪ੍ਰਿਆ ਕੋਂਜੇਂਗਬਮ ਤੇ ਸ਼ਰੂਤੀ ਮਿਸ਼ਰਾ ਦੀ ਜੋੜੀ ਨੇ ਸੁ ਲੈਟ ਤੇ ਥੇਟ ਹਟਰ ਥੁਜ਼ਾਰ ਨੂੰ 21-15, 21-16 ਨਾਲ ਹਰਾਇਆ। ਇਸ ਤੋਂ ਬਾਅਦ ਤ੍ਰਿਸਾ ਜੌਲੀ ਤੇ ਗਾਇਤਰੀ ਗੋਪੀਚੰਦ ਨੂੰ ਹੇਟ ਤੇ ਫੂ ਦੀ ਜੋੜੀ ਨੂੰ 21-8, 21-6 ਨਾਲ ਹਰਾਉਣ ’ਚ ਕੋਈ ਖਾਸ ਦਿੱਕਤ ਨਹੀਂ ਆਈ।


author

Tarsem Singh

Content Editor

Related News