ਯੂਵੈਂਟਸ ਨੇ ਬ੍ਰੇਸੀਆ ਨੂੰ 2-1 ਨਾਲ ਹਰਾਇਆ
Wednesday, Sep 25, 2019 - 08:24 PM (IST)

ਮਿਲਾਨ— ਮਾਰੀਆ ਬਾਲੋਟੇਲੀ ਨੇ ਬ੍ਰੇਸੀਆ ਲਈ ਡੈਬਿਊ ਕੀਤਾ ਪਰ ਆਪਣੀ ਟੀਮ ਨੂੰ ਸੀਰੀਜ਼-ਏ ਫੁੱਟਬਾਲ ਟੂਰਨਾਮੈਂਟ ਦੇ ਮੁਕਾਬਲੇ ਵਿਚ ਯੂਵੈਂਟਸ ਕੋਲੋਂ 1-2 ਨਾਲ ਹਾਰ ਤੋਂ ਨਹੀਂ ਬਚਾ ਸਕਿਆ। ਪੁਰਤਗਾਲੀ ਸਟਾਰ ਕ੍ਰਿਸਟੀਆਨੋ ਰੋਨਾਲਡੋ ਦੀ ਗੈਰ-ਮੌਜੂਦਗੀ ਵਿਚ ਖੇਡ ਰਹੀ ਯੂਵੈਂਟਸ ਇਸ ਜਿੱਤ ਨਾਲ ਅੰਕ ਸੂਚੀ ਵਿਚ ਚੋਟੀ 'ਤੇ ਪਹੁੰਚ ਗਈ ਹੈ। ਯੂਵੈਂਟਸ 5 ਮੈਚਾਂ ਵਿਚ 13 ਅੰਕਾਂ ਨਾਲ ਇੰਟਰ ਮਿਲਾਨ ਨੂੰ ਦੂਸਰੇ ਨੰਬਰ 'ਤੇ ਖਿਸਕਾ ਕੇ ਚੋਟੀ 'ਤੇ ਪਹੁੰਚ ਗਈ ਹੈ, ਜਿਸ ਦੇ 12 ਅੰਕ ਹਨ।