ਭਾਰਤ ਏਸ਼ੀਆਈ ਜੂਨੀਅਰ ਸਕੁਐਸ਼ ਦੇ ਸੈਮੀਫਾਈਨਲ ''ਚ
Saturday, Jan 19, 2019 - 10:07 AM (IST)

ਚੇਨਈ— ਭਾਰਤ ਨੇ ਥਾਈਲੈਂਡ ਦੇ ਪਟਾਇਆ 'ਚ ਖੇਡੀ ਜਾ ਰਹੀ ਏਸ਼ੀਆਈ ਜੂਨੀਅਰ ਸਕੁਐਸ਼ ਚੈਂਪੀਅਨਸ਼ਿਪ 'ਚ ਸ਼ੁੱਕਰਵਾਰ ਨੂੰ ਪੁਰਸ਼ ਅਤੇ ਮਹਿਲਾ ਵਰਗ ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ। ਸੈਮੀਫਾਈਨਲ 'ਚ ਭਾਰਤ ਦੀ ਮਹਿਲਾ ਅਤੇ ਪੁਰਸ਼ ਟੀਮਾਂ ਦਾ ਮੁਕਾਬਲਾ ਸ਼ਨੀਵਾਰ ਨੂੰ ਮਲੇਸ਼ੀਆ ਨਾਲ ਹੋਵੇਗਾ।
ਗਰੁੱਪ ਦੇ ਆਖਰੀ ਮੈਚ 'ਚ ਭਾਰਤੀ ਪੁਰਸ਼ਾਂ ਦੀ ਟੀਮ ਕੋਰੀਆ ਨੂੰ 3-0 ਨਾਲ ਹਰਾ ਕੇ ਗਰੁੱਪ ਏ 'ਚ ਪਾਕਿਸਤਾਨ ਦੇ ਬਾਅਦ ਦੂਜੇ ਸਥਾਨ 'ਤੇ ਰਹੀ ਜਦਕਿ ਮਹਿਲਾ ਟੀਮ ਹਾਂਗਕਾਂਗ ਤੋਂ ਆਪਣੇ ਆਖ਼ਰੀ ਗਰੁੱਪ ਮੈਚ 'ਚ 0-3 ਨਾਲ ਹਾਰ ਗਈ ਅਤੇ ਆਪਣੇ ਪੂਲ 'ਚ ਦੂਜੇ ਸਥਾਨ 'ਤੇ ਰਹੀ। ਭਾਰਤੀ ਪੁਰਸ਼ ਟੀਮ ਵੱਲੋਂ ਉਤਕਰਸ਼ ਬਹੇਤੀ, ਯਸ਼ ਫੜਤੇ ਅਤੇ ਤੁਸ਼ਾਰ ਸਹਾਨੀ ਨੇ ਆਪਣੇ-ਆਪਣੇ ਮੈਚ ਜਿੱਤੇ ਤਾਂ ਦੂਜੇ ਪਾਸੇ ਮਹਿਲਾ ਵਰਗ ਵੱਲੋਂ ਸਾਨਯਾ ਵਤਸ, ਯੋਸ਼ਨਾ ਸਿੰਘ ਅਤੇ ਅਮੀਰਾ ਸਿੰਘ ਆਪਣੇ-ਆਪਣੇ ਮੈਚ ਗੁਆ ਬੈਠੀਆਂ।