ਭਾਰਤ-ਆਸਟਰੇਲੀਆ ਮੈਚਾਂ ’ਚ ਸਲੇਜਿੰਗ ’ਤੇ ਬੋਲੇ ਉਥੱਪਾ : ਹੇਡਨ ਨੇ 2-3 ਸਾਲ ਨਹੀਂ ਕੀਤੀ ਗੱਲ

05/17/2021 2:18:31 PM

ਸਪੋਰਟਸ ਡੈਸਕ : ਰੌਬਿਨ ਉਥੱਪਾ ਨੇ ਸਾਲ 2007 ’ਚ ਭਾਰਤ ਤੇ ਆਸਟਰੇਲੀਆ ਦਰਮਿਆਨ ਮੈਚਾਂ ਦੀ ਸੀਰੀਜ਼ ਨੂੰ ਯਾਦ ਕੀਤਾ ਤੇ ਖੁਲਾਸਾ ਕੀਤਾ ਕਿ ਕਿਵੇਂ ਹਰ ਵਾਰ ਇਕ-ਦੂਜੇ ਦਾ ਸਾਹਮਣਾ ਕਰਨ ’ਤੇ ਬਹੁਤ ਜ਼ਿਆਦਾ ਸਲੇਜਿੰਗ ਚੱਲ ਰਹੀ ਸੀ। 2007 ਉਹ ਸਾਲ ਸੀ, ਜਦੋਂ ਭਾਰਤ ਨੇ ਉਦਘਾਟਨੀ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਆਸਟਰੇਲੀਆ ਨੂੰ ਹਰਾਇਆ ਤੇ ਬਾਅਦ ’ਚ ਇਕ ਟੀ-20 ਸੀਰੀਜ਼ ਤੇ 7 ਮੈਚਾਂ ਦੀ ਇਕ ਦਿਨਾ ਸੀਰੀਜ਼ ’ਚ ਹਿੱਸਾ ਲਿਆ।

PunjabKesari

ਅਜਿਹੇ ਹੀ ਇਕ ਕਿੱਸੇ ਨੂੰ ਯਾਦ ਕਰਦਿਆਂ ਰੌਬਿਨ ਉਥੱਪਾ ਨੇ ਕਿਹਾ ਕਿ ਉਸ ਸਮੇਂ ਆਸਟਰੇਲੀਆ ਦੇ ਓਪਨਰ ਬੱਲੇਬਾਜ਼ ਮੈਥਿਊ ਹੇਡਨ ਨੂੰ ਸਲੇਜ ਕਰਨ ਕਰ ਕੇ ਉਨ੍ਹਾਂ ਨੇ 2-3 ਸਾਲ ਤਕ ਗੱਲ ਨਹੀਂ ਕੀਤੀ ਸੀ। ਉਥੱਪਾ ਨੇ ਕਿਹਾ ਕਿ ਇਹ ਸਭ ਦੱਖਣੀ ਅਫਰੀਕਾ ’ਚ ਟੀ-20 ਵਿਸ਼ਵ ਕੱਪ ਦੇ ਜ਼ਬਰਦਸਤ ਸੈਮੀਫਾਈਨਲ ਟਾਈ ਮੈਚ ਤੋਂ ਸ਼ੁਰੂ ਹੋਇਆ ਸੀ। ਇਕ ਯੂ-ਟਿਊਬ ਸ਼ੋਅ ਦੌਰਾਨ ਉਥੱਪਾ ਨੇ ਕਿਹਾ ਕਿ ਉਸ ਵੇਲੇ ਭਾਰਤ ਤੇ ਆਸਟਰੇਲੀਆ ਦੇ ਮੈਚਾਂ ’ਚ ਜੰਮ ਕੇ ਸਲੇਜਿੰਗ ਹੁੰਦੀ ਸੀ। ਉਸ ਮੈਚ ’ਚ ਐਂਡ੍ਰਿਊ ਸਾਈਮੰਡਸ, ਮਿਸ਼ੇਲ ਜਾਨਸਨ ਤੇ ਬ੍ਰੈਡ ਹੈਡਿਨ ਨੂੰ ਗੌਤਮ ਗੰਭੀਰ ਤੇ ਮੈਂ ਪਲਟ ਕੇ ਜਵਾਬ ਦਿੱਤੇ ਸਨ। ਉਨ੍ਹਾਂ ਕਿਹਾ, ਮੇਰਾ ਸਭ ਤੋਂ ਮੁਸ਼ਕਿਲ ਸਾਹਮਣਾ ਮੈਥਿਊ ਹੇਡਨ ਨਾਲ ਹੋਇਆ ਸੀ।

PunjabKesari

ਇਕ ਵਿਅਕਤੀ ਤੇ ਬੱਲੇਬਾਜ਼ ਦੇ ਤੌਰ ’ਤੇ ਮੈਨੂੰ ਪ੍ਰੇਰਿਤ ਕਰਨ ਵਾਲੇ ਹੇਡਨ ਉਸ ਮੈਚ ’ਚ ਬੱਲੇਬਾਜ਼ੀ ਕਰ ਰਹੇ ਸਨ, ਉਨ੍ਹਾਂ ਨੇ ਮੈਨੂੰ ਕੁਝ ਕਿਹਾ, ਜੋ ਮੈਂ ਦੱਸ ਨਹੀਂ ਸਕਦਾ। ਫਿਰ ਮੈਂ ਉਨ੍ਹਾਂ ਨੂੰ ਪਲਟ ਕੇ ਜਵਾਬ ਦਿੱਤਾ ਤੇ ਉਨ੍ਹਾਂ ਨੇ 2-3 ਸਾਲ ਤਕ ਮੇਰੇ ਨਾਲ ਗੱਲ ਨਹੀਂ ਕੀਤੀ। ਜ਼ਿਕਰਯੋਗ ਹੈ ਕਿ 2015 ’ਚ ਟੀਮ ਇੰਡੀਆ ਲਈ ਆਖਰੀ ਇੰਟਰਨੈਸ਼ਨਲ ਮੈਚ ਖੇਡਣ ਵਾਲੇ ਉਥੱਪਾ ਨੇ ਭਾਰਤ ਲਈ 46 ਵਨਡੇ ਤੇ 13 ਟੀ-20 ਇੰਟਰਨੈਸ਼ਨਲ ਮੈਚ ਖੇਡੇ, ਜਿਨ੍ਹਾਂ ਵਿਚ ਕ੍ਰਮਵਾਰ 249 ਤੇ 934 ਦੌੜਾਂ ਬਣਾਈਆਂ। ਵਨਡੇ ’ਚ ਉਨ੍ਹਾਂ ਨੇ ਸਭ ਤੋਂ ਜ਼ਿਆਦਾ 86 ਦੌੜਾਂ ਨਾਲ 6 ਅਰਧ ਸੈਂਕੜੇ ਤੇ ਟੀ-20 ’ਚ ਇਕ ਅਰਧ ਸੈਂਕੜਾ ਲਾਇਆ ਸੀ। 


Manoj

Content Editor

Related News