ਮਹਾਨ ਫਰਾਟਾ ਦੌੜਾਕ ਉਸੇਨ ਬੋਲਟ ਬਣੇ ਪਿਤਾ, ਬੇਟੀ ਦੇ ਜਨਮ ’ਤੇ ਪ੍ਰਧਾਨ ਮੰਤਰੀ ਨੇ ਦਿੱਤੀ ਵਧਾਈ

5/19/2020 12:37:00 PM

ਸਪੋਰਟਸ ਡੈਸਕ— ਜਮੈਕਾ ਦੇ ਮਹਾਨ ਫਰਾਟਾ ਦੌੜਾਕ ਉਸੇਨ ਬੋਲਟ ਪਹਿਲੀ ਵਾਰ ਪਿਤਾ ਬਣ ਗਏ ਹਨ। ਉਨ੍ਹਾਂ ਦੀ ਪਾਰਟਨਰ ਕੇਸੀ ਬੇਨੇਟ ਨੇ ਇਕ ਪਿਆਰੀ ਜਿਹੀ ਬੇਟੀ ਨੂੰ ਜਨਮ ਦਿੱਤਾ ਹੈ। ਇਸ ਖਾਸ ਮੌਕੇ ’ਤੇ ਜਮੈਕਾ ਦੇ ਪ੍ਰਧਾਨਮੰਤਰੀ ਐਂਡਰਿਊ ਹੋਲਨੇਸ ਨੇ ਸੋਸ਼ਲ ਮੀਡੀਆ ’ਤੇ ਬੋਲਟ ਨੂੰ ਬੇਟੀ ਦੇ ਜਨਮ ਲਈ ਵਧਾਈ ਦਿੱਤੀ।PunjabKesari

ਹੋਲਨੇਸ ਨੇ ਟਵਿਟਰ ’ਤੇ ਲਿੱਖਿਆ, ਸਾਡੇ ਮਹਾਨ ਫਰਾਟਾ ਦੌੜਾਕ ਉਸੇਨ ਬੋਲਟ ਅਤੇ ਕੇਸੀ ਬੇਨੇਟ ਨੂੰ ਬੇਟੀ ਦੇ ਜਨਮ ’ਤੇੇ ਵਧਾਈ। ਲੋਕਲ ਮੀਡੀਆ ਦੀਆਂ ਖਬਰਾਂ ਮੁਤਾਬਕ ਇਸ ਜੋੜੇ ਦੀ ਬੇਟੀ ਦਾ ਜਨਮ ਐਤਵਾਰ ਨੂੰ ਹੋਇਆ। ਇਸ ਤੋਂ ਇਲਾਵਾ ਹੋਰ ਜਾਣਕਾਰੀ ਅਜੇ ਉਪਲੱਬਧ ਨਹੀਂ ਹੈ।

PunjabKesari33 ਸਾਲਾ ਬੋਲਟ ਨੇ ਮਾਰਚ ’ਚ ਸੋਸ਼ਲ ਮੀਡਿਆ ’ਤੇ ਪਹਿਲਾਂ ਹੀ ਖੁਲਾਸਾ ਕੀਤਾ ਸੀ ਕਿ ਬੇਨੇਟ ਇਕ ਕੁੜੀ ਨੂੰ ਜਨਮ ਦੇਣ ਵਾਲੀ ਹਨ। ਓਲੰਪਿਕ ’ਚ 8 ਸੋਨ ਜਿੱਤਣ ਵਾਲੇ ਅਤੇ 100 ਅਤੇ 200 ਮੀਟਰ ’ਚ ਵਰਲਡ ਰਿਕਾਰਡ ਬਣਾਉਣ ਵਾਲੇ ਬੋਲਟ ਨੇ ਪੁਰਸ਼ ਫਰਾਟਾ ਦੋੜ ’ਚ ਇਕ ਦਸ਼ਕ ਤਕ ਦਬਦਬਾ ਬਣਾਉਣ ਤੋਂ ਬਾਅਦ 2017 ’ਚ ਅਥਲੈਟਿਕਸ ਤੋਂ ਸੰਨਿਆਸ ਲੈ ਲਿਆ ਸੀ। ਓਲੰਪਿਕ 2016 ’ਚ ਬੋਲਟ ਲਗਾਤਾਰ ਤਿੰਨ ਓਲੰਪਿਕ ’ਚ 100 ਅਤੇ 200 ਮੀਟਰ ਦਾ ਖਿਤਾਬ ਜਿੱਤਣ ਵਾਲੇ ਇਕਲੌਤੇ ਪੁਰਸ਼ ਦੌੜਾਕ ਬਣੇ ਸਨ।


Davinder Singh

Content Editor Davinder Singh