ਓਸੈਨ ਬੋਲਟ ਨੇ ਰੱਖੀ ਜੈਂਡਰ ਰਿਵੀਲ ਬੈਸ਼, ਗਰਲਫ੍ਰੈਂਡ ਕੇਸੀ ਦੇ ਨਾਲ ਦੱਸਿਆ-ਬਣੇਗਾ ਬੇਟੀ ਦਾ ਪਿਤਾ

Wednesday, Mar 11, 2020 - 09:18 PM (IST)

ਓਸੈਨ ਬੋਲਟ ਨੇ ਰੱਖੀ ਜੈਂਡਰ ਰਿਵੀਲ ਬੈਸ਼, ਗਰਲਫ੍ਰੈਂਡ ਕੇਸੀ ਦੇ ਨਾਲ ਦੱਸਿਆ-ਬਣੇਗਾ ਬੇਟੀ ਦਾ ਪਿਤਾ

ਨਵੀਂ ਦਿੱਲੀ - ਜਮਾਇਕਾ ਦਾ ਦੌੜਾਕ ਓਸੈਨ ਬੋਲਟ ਬੇਟੀ ਦਾ ਪਿਤਾ ਬਣਨ ਵਾਲਾ ਹੈ। ਬੋਲਟ ਨੇ ਇਸ ਦਾ ਖੁਲਾਸਾ ਕਰਨ ਲਈ ਗਰਲਫ੍ਰੈਂਡ ਕੇਸੀ ਦੇ ਨਾਲ ਜੈਂਡਰ ਰਿਵੀਲ ਬੈਸ਼ ਰੱਖੀ ਸੀ। ਉਸ ਵਿਚ ਉਸ ਨੇ ਸੈਲੀਬ੍ਰੇਸ਼ਨ ਦੌਰਾਨ ਦੱਸਿਆ ਕਿ ਉਹ ਬੇਟੀ ਦਾ ਪਿਤਾ ਬਣੇਗਾ। ਬੋਲਟ ਦੀ ਇਹ ਰਿਵੀਲ ਬੈਸ਼ ਕਾਫੀ ਖਾਸ ਸੀ। ਜੈਂਡਰ ਰਿਵੀਲ ਲਈ ਇਕ ਸਕ੍ਰੀਨ 'ਤੇ ਪਹਿਲਾਂ ਉਲਟੀ ਗਿਣਤੀ ਚਲਾਈ ਗਈ, 0 ਆਉਂਦੇ ਹੀ ਆਸਮਾਨ ਵਿਚ ਗੁਲਾਬੀ ਰੰਗ ਦੇ ਪਟਾਕੇ ਚੱਲਣ ਲੱਗੇ। ਬੋਲਟ ਨੇ ਟਿਕਟਾਕ 'ਤੇ ਗਰਲਫ੍ਰੈਂਡ ਕੇਸੀ ਦੇ ਨਾਲ ਇਕ ਵੀਡੀਓ ਪਾਈ ਹੈ, ਜਿਸ ਵਿਚ ਉਹ ਬੋਲ ਰਿਹਾ ਹੈ—ਮੈਂ ਦੱਸਣਾ ਚਾਹੁੰਦਾ ਹਾਂ ਕਿ ਮੈਂ ਇਕ ਬੇਟੀ ਦਾ ਪਿਤਾ ਬਣਨ ਵਾਲਾ ਹਾਂ।

PunjabKesari
ਇਸ ਦੌਰਾਨ ਬੋਲਟ ਜਿੱਥੇ ਗਰਲ ਡੈਡ ਦੇ ਲੋਗੋ ਵਾਲੀ ਹੁੱਡੀ ਪਾਈ ਨਜ਼ਰ ਆਇਆ ਤਾਂ ਉਥੇ ਹੀ ਕੇਸੀ ਦੀ ਡਰੈੱਸ 'ਤੇ ਗਰਲ ਮਾਮ ਲਿਖਿਆ ਹੋਇਆ ਸੀ। ਕੇਸੀ ਨੇ ਜਨਵਰੀ ਵਿਚ ਹੀ ਸਭ ਤੋਂ ਪਹਿਲਾਂ ਆਪਣੇ ਪ੍ਰੈਗਨੈਂਟ ਹੋਣ ਦੀ ਖਬਰ ਸੋਸ਼ਲ ਮੀਡੀਆ 'ਤੇ ਦਿੱਤੀ ਸੀ। ਲਾਲ ਰੰਗ ਦੀ ਡਰੈੱਸ ਵਿਚ ਬੇਬੀ ਬੰਪ ਦਿਖਾਉਂਦੇ ਹੋਏ ਕੇਸਰੀ ਨੇ ਲਿਖਿਆ ਸੀ—ਮੈਂ ਸਿਰਫ ਇਹ ਕਹਿਣਾ ਚਾਹੁੰਦੀ ਹਾਂ ਕਿੰਗ ਜਾਂ ਕੁਈਨ, ਕੋਈ ਆਉਣ ਵਾਲਾ ਹੈ।

PunjabKesariPunjabKesari
ਦੱਸ ਦੇਈਏ ਕਿ ਓਸੈਨ ਲੰਮੇ ਸਮੇਂ ਤੋਂ ਕੇਸੀ ਦੇ ਨਾਲ ਲਿਵ ਇਨ ਰਿਲੇਸ਼ਨਸ਼ਿਪ 'ਚ ਸੀ। ਬੀਤੀ ਜਨਵਰੀ ਵਿਚ ਹੀ ਉਸ ਨੇ ਸੋਸ਼ਲ ਮੀਡੀਆ 'ਤੇ ਐਲਾਨ ਕੀਤਾ ਸੀ ਕਿ ਉਸ ਦੀ ਗਰਲਫਰੈਂਡ ਪ੍ਰੈਗਨੈਂਟ ਹੈ। ਹੁਣ ਸੋਸ਼ਲ ਮੀਡੀਆ ਰਾਹੀਂ ਹੀ ਉਸ ਨੇ ਦੱਸਿਆ ਕਿ ਉਹ ਇਕ ਬੇਟੀ ਦਾ ਪਿਤਾ ਬਣ ਗਿਆ ਹੈ। ਕੇਸੀ ਅਤੇ ਬੋਲਟ ਲੱਗਭਗ 6 ਸਾਲ ਤੋਂ ਡੇਟਿੰਗ ਕਰ ਰਹੇ ਹਨ। ਉਹ ਅਕਸਰ ਸੋਸ਼ਲ ਮੀਡੀਆ 'ਤੇ ਆਪਣੀਆਂ ਫੋਟੋਆਂ ਜਾਂ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ।

PunjabKesari


author

Gurdeep Singh

Content Editor

Related News