ਅਮਰੀਕਾ ਨੇ ਅੰਡਰ-19 ਕ੍ਰਿਕਟ ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ

Sunday, Aug 17, 2025 - 12:59 PM (IST)

ਅਮਰੀਕਾ ਨੇ ਅੰਡਰ-19 ਕ੍ਰਿਕਟ ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ

ਦੁਬਈ- ਵਿਕਟਕੀਪਰ-ਬੱਲੇਬਾਜ਼ ਅਰਜੁਨ ਮਹੇਸ਼ ਦੀ ਅਗਵਾਈ ’ਚ ਅਮਰੀਕਾ ਦੀ ਟੀਮ ਅਗਲੇ ਸਾਲ ਜ਼ਿੰਬਾਬਵੇ ਅਤੇ ਨਾਮੀਬੀਆ ਦੀ ਸਾਂਝੀ ਮੇਜ਼ਬਾਨੀ ’ਚ ਹੋਣ ਵਾਲੇ ਅੰਡਰ-19 ਪੁਰਸ਼ ਕ੍ਰਿਕਟ ਵਿਸ਼ਵ ਕੱਪ ’ਚ ਜਗ੍ਹਾ ਬਣਾਉਣ ਵਾਲੀ 16ਵੀਂ ਅਤੇ ਆਖਰੀ ਟੀਮ ਬਣ ਗਈ। ਟੀਮ ਨੇ ਜਾਰਜੀਆ ਦੇ ਰਾਈਡਲ ’ਚ ਖੇਡੇ ਡਬਲ ਰਾਊਂਡ-ਰਾਬਿਨ ਕੁਆਲੀਫਾਇਰ ’ਚ ਕੈਨੇਡਾ, ਬਰਮੂਡਾ ਅਤੇ ਅਰਜਨਟੀਨਾ ਨੂੰ ਹਰਾ ਕੇ ਇਕ ਮੈਚ ਰਹਿੰਦੇ ਇਸ ਵਿਸ਼ਵਵਿਆਪੀ ਪ੍ਰਤੀਯੋਗਤਾ ’ਚ ਆਪਣੀ ਜਗ੍ਹਾ ਪੱਕੀ ਕਰ ਲਈ। 

ਅਮਰੀਕਾ ਨੇ ਕੈਨੇਡਾ ’ਤੇ 65 ਦੌੜਾਂ ਦੀ ਜਿੱਤ ਨਾਲ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਸ ਨੇ ਬਰਮੂਡਾ ਅਤੇ ਅਰਜਨਟੀਨਾ ਖਿਲਾਫ ਵੱਡੀ ਜਿੱਤ ਹਾਸਲ ਕੀਤੀ। ਅਮਰੀਕਾ ਦੇ ਗੇਂਦਬਾਜ਼ਾਂ ਨੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕਰਦੇ ਹੋਏ ‘ਰਿਟਰਨ’ ਪੜਾਅ ’ਚ ਬਰਮੂਡਾ ਅਤੇ ਅਰਜਨਟੀਨਾ ਨੂੰ ਹਰਾ ਕੇ 10 ਅੰਕ ਹਾਸਲ ਕੀਤੇ, ਜੋ ਵਿਸ਼ਵ ਕੱਪ ’ਚ ਉਸ ਦੀ ਜਗ੍ਹਾ ਪੱਕੀ ਕਰਨ ਲਈ ਕਾਫੀ ਸਨ। ਟਾਪ ਕ੍ਰਮ ਦੇ ਬੱਲੇਬਾਜ਼ ਅਮਰਿੰਦਰ ਸਿੰਘ ਗਿੱਲ ਨੇ ਤਿੰਨ ਪਾਰੀਆਂ ’ਚ 199 ਦੌੜਾਂ ਬਣਾਈਆਂ, ਜਦੋਂਕਿ ਅੰਸ਼ ਰਾਏ ਅਤੇ ਸਾਹਿਰ ਭਾਟੀਆ ਦੀ ਸਪਿਨ ਗੇਂਦਬਾਜ਼ੀ ਜੋੜੀ ਨੇ 7-7 ਵਿਕਟਾਂ ਲਈਆਂ।


author

Tarsem Singh

Content Editor

Related News