ਵੱਡੀ ਖ਼ਬਰ : ਟੀਮ ਨੂੰ ਵਰਲਡ ਕੱਪ ਜਿਤਾਉਣ ਵਾਲੇ ਖਿਡਾਰੀ ਨੇ ਅਚਾਨਕ ਕਰਤਾ ਸੰਨਿਆਸ ਦਾ ਐਲਾਨ
Tuesday, Sep 02, 2025 - 09:59 AM (IST)

ਸਪੋਰਟਸ ਡੈਸਕ- ਆਸਟ੍ਰੇਲੀਆ ਦੇ ਦਿੱਗਜ ਤੇਜ਼ ਗੇਂਦਬਾਜ਼ ਮਿਚੇਲ ਸਟਾਰਕ ਨੇ ਟੀ20 ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਸਟਾਰਕ ਨੇ ਆਪਣੇ ਕਰੀਅਰ ਵਿੱਚ 65 ਟੀ20I ਮੈਚ ਖੇਡੇ ਅਤੇ 79 ਵਿਕਟਾਂ ਆਪਣੇ ਨਾਂ ਕੀਤੀਆਂ। ਉਹ ਟੀ-20 ਫਾਰਮੈਟ ਵਿੱਚ ਆਸਟ੍ਰੇਲੀਆ ਲਈ ਦੂਜੇ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ ਹਨ।
ਇਹ ਵੀ ਪੜ੍ਹੋ: ਜਲੰਧਰ 'ਚ ਵਧਿਆ ਹੜ੍ਹ ਦਾ ਖ਼ਤਰਾ, DC ਨੇ ਦੇਰ ਰਾਤ ਰਾਹਤ ਕੇਂਦਰਾਂ ਦਾ ਕੀਤਾ ਦੌਰਾ
ਸਟਾਰਕ ਨੇ ਕਿਹਾ ਕਿ ਹੁਣ ਉਹ ਆਪਣਾ ਧਿਆਨ ਟੈਸਟ ਅਤੇ ਵਨਡੇ ਕ੍ਰਿਕਟ ਵੱਲ ਕੇਂਦਰਿਤ ਕਰਨਗੇ। ਖ਼ਾਸ ਕਰਕੇ ਆਉਣ ਵਾਲੀ ਭਾਰਤ ਟੈਸਟ ਸੀਰੀਜ਼, ਐਸ਼ਿਜ਼ ਅਤੇ 2027 ਦਾ ਵਨਡੇ ਵਰਲਡ ਕੱਪ ਉਨ੍ਹਾਂ ਲਈ ਵੱਡੀ ਪਹਿਲ ਹਨ।
ਇਹ ਵੀ ਪੜ੍ਹੋ: ਘਰ ਦੀ ਘੰਟੀ ਵਜਾ ਕੇ ਦੌੜ ਗਿਆ ਮੁੰਡਾ ! ਗੁੱਸੇ 'ਚ ਆਏ ਮਾਲਕਾਂ ਨੇ ਗੋਲ਼ੀ ਮਾਰ ਕਰ'ਤਾ ਕਤਲ
ਉਨ੍ਹਾਂ ਕਿਹਾ ਕਿ ਟੈਸਟ ਕ੍ਰਿਕਟ ਹਮੇਸ਼ਾ ਤੋਂ ਉਨ੍ਹਾਂ ਦੀ ਪਹਿਲੀ ਪਸੰਦ ਰਹੀ ਹੈ ਅਤੇ ਟੀ20 ਕਰੀਅਰ ਦੌਰਾਨ 2021 ਦਾ ਵਰਲਡ ਕੱਪ ਜਿੱਤਣਾ ਉਨ੍ਹਾਂ ਲਈ ਸਭ ਤੋਂ ਯਾਦਗਾਰ ਪਲ ਰਿਹਾ।
ਸਟਾਰਕ ਦੇ ਸੰਨਿਆਸ ਨਾਲ ਆਸਟ੍ਰੇਲੀਆ ਦੀ ਟੀ20 ਟੀਮ ਵਿੱਚ ਨਵੇਂ ਗੇਂਦਬਾਜ਼ਾਂ ਲਈ ਮੌਕੇ ਖੁੱਲ੍ਹਣਗੇ। ਹੁਣ Nathan Ellis, Sean Abbott, Xavier Bartlett ਵਰਗੇ ਪੇਸਰ ਟੀਮ ਦੀ ਅਗਵਾਈ ਕਰਨ ਲਈ ਅੱਗੇ ਆ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8