ਰਿਲਾਇੰਸ ਪੁਰਸ਼ ਅੰਡਰ-19 ਆਲ ਇੰਡੀਆ ਇਨਵੀਟੇਸ਼ਨਲ ਟੂਰਨਾਮੈਂਟ ਸੀਜ਼ਨ-4 ਦਾ ਆਗਾਜ਼ 29 ਅਗਸਤ ਤੋਂ

Thursday, Aug 28, 2025 - 06:35 PM (IST)

ਰਿਲਾਇੰਸ ਪੁਰਸ਼ ਅੰਡਰ-19 ਆਲ ਇੰਡੀਆ ਇਨਵੀਟੇਸ਼ਨਲ ਟੂਰਨਾਮੈਂਟ ਸੀਜ਼ਨ-4 ਦਾ ਆਗਾਜ਼ 29 ਅਗਸਤ ਤੋਂ

ਅਹਿਮਦਾਬਾਦ- ਗੁਜਰਾਤ ਕ੍ਰਿਕਟ ਐਸੋਸੀਏਸ਼ਨ ਦੁਆਰਾ ਆਯੋਜਿਤ ਰਿਲਾਇੰਸ ਪੁਰਸ਼ ਅੰਡਰ-19 ਆਲ ਇੰਡੀਆ ਇਨਵੀਟੇਸ਼ਨਲ (3 ਦਿਨਾ) ਟੂਰਨਾਮੈਂਟ 2025-26 ਸੀਜ਼ਨ-4, 29 ਅਗਸਤ ਤੋਂ 16 ਸਤੰਬਰ ਤੱਕ ਅਹਿਮਦਾਬਾਦ, ਨਡੀਆਦ ਅਤੇ ਆਨੰਦ ਵਿੱਚ ਖੇਡਿਆ ਜਾਵੇਗਾ। ਇਹ ਜਾਣਕਾਰੀ ਦਿੰਦੇ ਹੋਏ ਗੁਜਰਾਤ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਅਨਿਲ ਪਟੇਲ ਨੇ ਕਿਹਾ ਕਿ ਟੂਰਨਾਮੈਂਟ ਵਿੱਚ ਹਿੱਸਾ ਲੈਣ ਲਈ ਕੁੱਲ 12 ਰਾਜ ਟੀਮਾਂ ਨੂੰ ਸੱਦਾ ਦਿੱਤਾ ਗਿਆ ਹੈ।

ਗੁਜਰਾਤ-1, ਗੁਜਰਾਤ-2, ਬੜੌਦਾ, ਸੌਰਾਸ਼ਟਰ, ਬੰਗਾਲ, ਸੀਐਸਸੀਐਸ, ਗੋਆ, ਮੁੰਬਈ, ਹਿਮਾਚਲ ਪ੍ਰਦੇਸ਼, ਆਂਧਰਾ ਪ੍ਰਦੇਸ਼, ਕੇਰਲ, ਜੇਕੇਸੀਏ ਇਸ ਵਿੱਚ ਹਿੱਸਾ ਲੈਣਗੇ। ਇਸ ਟੂਰਨਾਮੈਂਟ ਦੇ ਸੈਮੀਫਾਈਨਲ ਅਤੇ ਫਾਈਨਲ ਨਰਿੰਦਰ ਮੋਦੀ ਸਟੇਡੀਅਮ ਮੋਟੇਰਾ ਵਿਖੇ ਖੇਡੇ ਜਾਣਗੇ।


author

Tarsem Singh

Content Editor

Related News