Asia Cup ਖੇਡਣਗੇ 'ਸਰਪੰਚ ਸਾਬ੍ਹ'? ਸ਼੍ਰੇਅਸ ਅਈਅਰ ਨੂੰ ਇਸ ਨਿਯਮ ਕਾਰਨ ਮਿਲ ਸਕਦੈ ਮੌਕਾ

Tuesday, Aug 26, 2025 - 02:04 PM (IST)

Asia Cup ਖੇਡਣਗੇ 'ਸਰਪੰਚ ਸਾਬ੍ਹ'? ਸ਼੍ਰੇਅਸ ਅਈਅਰ ਨੂੰ ਇਸ ਨਿਯਮ ਕਾਰਨ ਮਿਲ ਸਕਦੈ ਮੌਕਾ

ਸਪੋਰਟਸ ਡੈਸਕ- ਭਾਰਤ ਨੇ ਏਸ਼ੀਆ ਕੱਪ 2025 ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸ਼ਾਨਦਾਰ ਬੱਲੇਬਾਜ਼ ਸ਼੍ਰੇਯਸ ਅਈਅਰ ਨੂੰ ਇਸ ਟੀਮ ਵਿੱਚ ਜਗ੍ਹਾ ਨਹੀਂ ਮਿਲੀ। ਫੈਨਜ਼ ਇਸ ਫੈਸਲੇ ਤੋਂ ਕਾਫ਼ੀ ਹੈਰਾਨ ਹਨ ਕਿਉਂਕਿ ਉਨ੍ਹਾਂ ਨੂੰ ਪੂਰਾ ਭਰੋਸਾ ਸੀ ਕਿ ਅਈਅਰ ਟੀਮ ਦਾ ਹਿੱਸਾ ਹੋਣਗੇ। ਹਾਲਾਂਕਿ, ਐਲਾਨ ਹੋਣ ਦੇ ਬਾਵਜੂਦ ਵੀ ਸ਼੍ਰੇਯਸ ਅਈਅਰ ਦੇ ਟੀਮ ਇੰਡੀਆ ਵਿੱਚ ਵਾਪਸ ਆਉਣ ਦੇ ਚਾਂਸ ਬਣੇ ਹੋਏ ਹਨ।

ACC ਦੇ ਨਿਯਮ ਨਾਲ ਮਿਲ ਸਕਦਾ ਹੈ ਐਂਟਰੀ ਦੀ ਮੌਕਾ
ਏਸ਼ੀਅਨ ਕ੍ਰਿਕਟ ਕੌਂਸਲ (ACC) ਦੇ ਨਿਯਮ ਅਨੁਸਾਰ, ਜੇਕਰ ਕਿਸੇ ਖਿਡਾਰੀ ਨੂੰ ਸੱਟ ਲੱਗ ਜਾਵੇ ਜਾਂ ਟੀਮ ਮੈਨੇਜਮੈਂਟ ਕਿਸੇ ਖਿਡਾਰੀ ਦੀ ਥਾਂ ਹੋਰ ਨੂੰ ਖਿਡਾਉਣਾ ਚਾਹੇ ਤਾਂ ਉਸਦੀ ਥਾਂ ਨਵਾਂ ਖਿਡਾਰੀ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਵਿੱਚ ਸਿਰਫ਼ ਸਟੈਂਡਬਾਈ ਖਿਡਾਰੀਆਂ ਨੂੰ ਹੀ ਲੈਣਾ ਜ਼ਰੂਰੀ ਨਹੀਂ ਹੈ। ਇਸੇ ਨਿਯਮ ਦੇ ਤਹਿਤ ਸ਼੍ਰੇਯਸ ਅਈਅਰ, ਯਸ਼ਸਵੀ ਜਾਇਸਵਾਲ ਅਤੇ ਮੁਹੰਮਦ ਸਿਰਾਜ ਨੂੰ ਵੀ ਮੌਕਾ ਮਿਲ ਸਕਦਾ ਹੈ, ਜਿਨ੍ਹਾਂ ਨੂੰ ਇਸ ਵਾਰ ਦੀ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ।

IPL 2025 ਵਿੱਚ ਕਪਤਾਨੀ ਨਾਲ ਪਾਈ ਧੱਕ
ਸ਼੍ਰੇਯਸ ਅਈਅਰ ਨੇ IPL 2025 ਵਿੱਚ ਪੰਜਾਬ ਕਿੰਗਜ਼ ਦੀ ਕਪਤਾਨੀ ਕੀਤੀ ਅਤੇ ਟੀਮ ਨੂੰ ਫਾਈਨਲ ਤੱਕ ਲੈ ਗਏ। ਉਨ੍ਹਾਂ ਨੇ ਧਮਾਕੇਦਾਰ ਬੱਲੇਬਾਜ਼ੀ ਕਰਦੇ ਹੋਏ 17 ਮੈਚਾਂ ਵਿੱਚ 604 ਦੌੜਾਂ ਬਣਾਈਆਂ, ਜਿਨ੍ਹਾਂ ਵਿੱਚ ਛੇ ਅਰਧ-ਸੈਂਕੜੇ ਵੀ ਸ਼ਾਮਲ ਹਨ। ਉਨ੍ਹਾਂ ਦੀ ਸਭ ਤੋਂ ਵਧੀਆ ਪਾਰੀ 97* ਰਹੀ। ਉਨ੍ਹਾਂ ਦਾ ਸੀਜ਼ਨ ਔਸਤ 50.33 ਰਿਹਾ ਜੋ ਉਨ੍ਹਾਂ ਦੀ ਕਮਾਲ ਦੀ ਫਾਰਮ ਨੂੰ ਦਰਸਾਉਂਦਾ ਹੈ।

ਟੀ20 ਵਿੱਚ ਪ੍ਰਦਰਸ਼ਨ
ਸ਼੍ਰੇਯਸ ਅੱਯਰ ਨੇ ਭਾਰਤ ਲਈ ਹੁਣ ਤੱਕ 51 T20 ਮੈਚ ਖੇਡੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੇ 1104 ਦੌੜਾਂ ਬਣਾਈਆਂ ਹਨ। ਉਨ੍ਹਾਂ ਦੀ ਔਸਤ 30.66 ਰਹੀ ਹੈ ਅਤੇ ਸਭ ਤੋਂ ਵਧੀਆ ਸਕੋਰ 74* ਹੈ। ਕੁੱਲ ਮਿਲਾ ਕੇ, ਉਹ 240 T20 ਮੈਚ ਖੇਡ ਚੁੱਕੇ ਹਨ ਅਤੇ 6578 ਦੌੜਾਂ ਬਣਾ ਚੁੱਕੇ ਹਨ। ਇਸ ਦੌਰਾਨ ਉਨ੍ਹਾਂ ਦੇ ਖਾਤੇ ਵਿੱਚ 3 ਸੈਂਕੜੇ ਅਤੇ 43 ਅਰਧ-ਸ਼ਤਕ ਦਰਜ ਹਨ। ਉਨ੍ਹਾਂ ਦਾ ਸਭ ਤੋਂ ਵੱਧ ਸਕੋਰ 147 ਦੌੜਾਂ ਹੈ।

ਫੈਨਜ਼ ਦੀਆਂ ਨਜ਼ਰਾਂ ਹੁਣ ਇਸ ਗੱਲ ‘ਤੇ ਟਿਕੀਆਂ ਹਨ ਕਿ ਕੀ ਸ਼੍ਰੇਯਸ ਅਈਅਰ ACC ਦੇ ਨਿਯਮ ਤਹਿਤ ਏਸ਼ੀਆ ਕੱਪ 2025 ਵਿੱਚ ਵਾਪਸੀ ਕਰਦੇ ਹਨ ਜਾਂ ਨਹੀਂ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Tarsem Singh

Content Editor

Related News