ਅਮਰੀਕਾ ਨੇ ਵਿਸ਼ਵ ਕੱਪ ਲੀਗ 2 ਸੀਰੀਜ਼ ਲਈ 14 ਮੈਂਬਰੀ ਟੀਮ ਦਾ ਕੀਤਾ ਐਲਾਨ
Sunday, May 15, 2022 - 07:53 PM (IST)
ਸਪੋਰਟਸ ਡੈਸਕ- ਅਮਰੀਕਾ (ਯੂ. ਐੱਸ. ਏ.) ਕ੍ਰਿਕਟ ਨੇ ਸਕਾਟਲੈਂਡ ਅਤੇ ਯੂ. ਏ. ਈ. ਦੇ ਵਿਰੁੱਧ ਆਪਣੀ ਆਗਾਮੀ ਤ੍ਰਿਕੋਣੀ ਸੀਰੀਜ਼ ਦੇ ਲਈ 14 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ, ਜੋ 28 ਮਈ ਤੋਂ ਸ਼ੁਰੂ ਹੋਵੇਗੀ। ਨੌਜਵਾਨ ਲੈੱਗ ਸਪਿਨਰ ਯਾਸਿਰ ਮੁਹੰਮਦ ਦੇ ਲਈ ਵਧੀਆ ਖ਼ਬਰ ਹੈ ਕਿ ਉਨ੍ਹਾਂ ਨੂੰ ਪਹਿਲੀ ਵਾਰ ਵਨ ਡੇ ਟੀਮ ਵਿਚ ਸ਼ਾਮਿਲ ਕੀਤਾ ਗਿਆ ਹੈ। ਮੁਹੰਮਦ ਨੇ ਆਇਰਲੈਂਡ ਦੇ ਵਿਰੁੱਧ ਆਪਣੀ ਪਹਿਲੀ ਟੀ-20 ਸੀਰੀਜ਼ ਦੇ ਦੌਰਾਨ ਸਾਰਿਆਂ ਨੂੰ ਹੈਰਾਨ ਕੀਤਾ ਅਤੇ ਹੁਣ ਉਨ੍ਹਾਂ ਨੇ ਆਪਣਾ ਪਹਿਲਾ ਵਨ ਡੇ ਕਾਲ ਪ੍ਰਾਪਤ ਹੋਇਆ ਹੈ। ਨੌਜਵਾਨ ਲੈੱਗ ਸਪਿਨਰ ਖੱਬੇ ਹੱਥ ਦੇ 2 ਸਪਿਨਰ ਨਿਸਰਗ ਪਟੇਲ ਅਤੇ ਨੋਸਟਸ਼ ਕੇਂਜੀਗੇ ਦੇ ਨਾਲ ਗੇਂਦਬਾਜ਼ੀ ਵਿਭਾਗ ਵਿਚ ਵਿਭਿੰਨਤਾ ਪ੍ਰਦਾਨ ਕਰੇਗਾ।
ਇਹ ਵੀ ਪੜ੍ਹੋ : ਭਾਰਤ ਨੇ ਰਚਿਆ ਇਤਿਹਾਸ, ਪਹਿਲੀ ਵਾਰ ਜਿੱਤਿਆ ਬੈੱਡਮਿੰਟਨ ਦਾ ਥਾਮਸ ਕੱਪ ਖ਼ਿਤਾਬ
ਅਮਰੀਕਾ ਕ੍ਰਿਕਟ ਨੂੰ ਇਕ ਵੱਡਾ ਹੁਲਾਰਾ ਦੇਣ ਦੇ ਲਈ ਤੇਜ਼ ਗੇਂਦਬਾਜ਼ ਕੈਮਰਨ ਸਟੀਵਨਸਨ ਨੇ ਵੀ 2 ਸਾਲ ਦੇ ਅੰਤਰਾਲ ਤੋਂ ਬਾਅਦ ਟੀਮ ਵਿਚ ਵਾਪਸੀ ਕੀਤੀ ਹੈ। ਇਸ ਵਿਚਾਲੇ ਆਲ ਰਾਊਂਡਰ ਇਯਾਨ ਹਾਲੈਂਡ ਰਾਸ਼ਟੀ ਫਰਜ਼ ਦੀ ਵਜਾਏ ਆਪਣੀ ਹੈਂਪਸ਼ਾਇਰ ਪ੍ਰਤੀਬੱਧਤਾਵਾਂ ਨੂੰ ਤਰਜੀਹ ਦੇਣ ਦਾ ਫੈਸਲਾ ਕਰਨ ਤੋਂ ਬਾਅਦ ਟੀਮ ਦਾ ਹਿੱਸਾ ਨਹੀਂ ਹੋਣਗੇ। ਹਾਲੈਂਡ ਤੋਂ ਇਲਾਵਾ, ਸੀਨੀਅਰ ਬੱਲੇਬਾਜ਼ ਜੇਵੀਅਰ ਮਾਰਸ਼, ਤੇਜ਼ ਗੇਂਦਬਾਜ਼ ਜਸਦੀਪ ਸਿੰਘ ਅਤੇ ਨੌਜਵਾਨ ਖੱਬੇ ਹੱਥ ਦੇ ਸਪਿਨਰ ਵਤਸਲ ਵਾਘੇਲਾ ਸਮੇਤ ਕੁਝ ਹੋਰ ਮਹੱਤਵਪੂਰਨ ਨਾਮਾਂ ਨੂੰ ਵੀ ਬਾਹਰ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ਦੁਖ਼ਦ ਖ਼ਬਰ : ਆਸਟ੍ਰੇਲੀਆ ਦੇ ਮਸ਼ਹੂਰ ਸਾਬਕਾ ਕ੍ਰਿਕਟਰ 'ਐਂਡਰਿਊ ਸਾਈਮੰਡਸ' ਦੀ ਭਿਆਨਕ ਹਾਦਸੇ ਦੌਰਾਨ ਮੌਤ
ਅਮਰੀਕਾ ਟੀਮ -
ਮੋਨਾਂਕ ਪਟੇਲ (ਕਪਤਾਨ), ਆਰੋਨ ਜੋਨਸ (ਉਪ-ਕਪਤਾਨ), ਅਲੀ ਖਾਨ, ਕੈਮਰਨ ਸਟੀਵਨਸਨ, ਗਜਾਨੰਦ ਸਿੰਘ, ਜਸਕਰਨ ਮਲਹੋਤਰਾ, ਨਿਸਰਗ ਪਟੇਲ, ਨੋਸਤਸ਼ ਕੇਂਜੀਗੇ, ਰਾਹੁਲ ਜਰੀਵਾਲਾ, ਰਸਟੀ ਥੇਰੋਨ, ਸੌਰਭ ਨੇਤਰਾਵਲਕਰ, ਸਟੀਵਨ ਟੇਲਰ, ਸੁਸ਼ਾਂਤ ਮੋਦਾਨੀ, ਯਾਸਿਰ ਮੁਹੰਮਦ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।