ਸਰਦ ਰੁੱਤ ਓਲੰਪਿਕ ''ਚ ਹਿੱਸਾ ਲੈਣ ਲਈ ਉਤਰੀ ਕੋਰੀਆ ਦੇ ਫੈਸਲੇ ਦਾ ਅਮਰੀਕਾ ਨੇ ਕੀਤਾ ਸਵਾਗਤ

01/10/2018 2:01:39 PM

ਵਾਸ਼ਿੰਗਟਨ, (ਬਿਊਰੋ)— ਅਮਰੀਕਾ ਨੇ ਅਗਲੇ ਮਹੀਨੇ ਦੱਖਣੀ ਕੋਰੀਆ 'ਚ ਹੋਣ ਵਾਲੀਆਂ ਸਰਦ ਰੁੱਤ ਓਲੰਪਿਕ ਖੇਡਾਂ 'ਚ ਹਿੱਸਾ ਲੈਣ ਦੇ ਉੱਤਰ ਕੋਰੀਆ ਦੇ ਫੈਸਲੇ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਪ੍ਰਮਾਣੂ ਮੁਕਤ ਮੁਹਿੰਮ ਦੇ ਜ਼ਰੀਏ ਕੌਮਾਂਤਰੀ ਪੱਧਰ 'ਤੇ ਆਪਣੀ ਅਲਹਿਦਗੀ ਨੂੰ ਖਤਮ ਕਰਨ ਦੀ ਅਹਿਮੀਅਤ ਨੂੰ ਸਮਝਣ ਦਾ ਉਸ ਦੇ ਕੋਲ ਇਹ ਸੁਨਹਿਰੀ ਮੌਕਾ ਹੈ।

ਉੱਤਰੀ ਕੋਰੀਆ ਨੇ ਆਪਣੇ ਖਿਡਾਰੀਆਂ ਅਤੇ ਚੀਅਰਲੀਡਰਸ ਨੂੰ ਦੱਖਣੀ ਕੋਰੀਆ ਭੇਜਣ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਦੋਹਾਂ ਦੇਸ਼ਾਂ ਨੇ 2 ਸਾਲਾਂ 'ਚ ਪਹਿਲੀ ਵਾਰ ਅਧਿਕਾਰਤ ਵਾਰਤਾ ਕੀਤੀ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾ ਸੈਂਡਰਸ ਨੇ ਪੱਤਰਕਾਰਾਂ ਨੂੰ ਕਿਹਾ, ''ਉੱਤਰੀ ਕੋਰੀਆ ਦੀ ਹਿੱਸੇਦਾਰੀ ਪ੍ਰਮਾਣੂ ਮੁਕਤ ਮੁਹਿੰਮ ਦੇ ਜ਼ਰੀਏ ਕੌਮਾਂਤਰੀ ਪੱਧਰ 'ਤੇ ਅਲਗ-ਥਲਗ ਰਹਿਣ ਦੇ ਦੌਰ ਨੂੰ ਖਤਮ ਕਰਨ ਦਾ ਮਹੱਤਵ ਸਮਝਣ ਦਾ ਸੁਨਹਿਰੀ ਮੌਕਾ ਹੈ। ਸਾਨੂੰ ਉਮੀਦ ਹੈ ਕਿ ਅਸੀਂ ਇਸ ਦਿਸ਼ਾ 'ਚ ਅੱਗੇ ਵਧਾਂਗੇ।''


Related News