ਓਸਾਕਾ ਦੂਜੀ ਵਾਰ ਬਣੀ ਯੂ.ਐਸ. ਓਪਨ ਕੁਈਨ

09/13/2020 1:10:17 PM

ਨਿਊਯਾਰਕ (ਵਾਰਤਾ) : ਚੌਥੀ ਸੀਡ ਜਾਪਾਨ ਦੀ ਨਾਓਮੀ ਓਸਾਕਾ ਨੇ ਫਾਈਨਲ ਮੁਕਾਬਲੇ ਵਿਚ ਨੰਬਰ ਇਕ ਬੇਲਾਰੁਸ ਦੀ ਵਿਕਟੋਰੀਆ ਅਜਾਰੇਂਕਾ ਨੂੰ ਸ਼ਨੀਵਾਰ ਨੂੰ 1-6, 6-3, 6-3 ਨਾਲ ਹਰਾ ਕੇ ਸਾਲ ਦੇ ਆਖ਼ਰੀ ਗਰੈਂਡ ਸਲੇਮ ਯੂ.ਐਸ. ਓਪਨ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਆਪਣੇ ਨਾਮ ਕਰ ਲਿਆ। ਓਸਾਕਾ ਦੂਜੀ ਵਾਰ ਯੂ.ਐਸ. ਓਪਨ ਚੈਂਪੀਅਨ ਬਣੀ ਹੈ। ਓਸਾਕਾ ਨੇ 1 ਘੰਟਾ 53 ਮਿੰਟ ਤੱਕ ਚਲੇ ਮੁਕਾਬਲੇ ਵਿਚ ਅਜਾਰੇਂਕਾ ਨੂੰ 1-6, 6-3, 6-3 ਨਾਲ ਹਰਾ ਕੇ ਖ਼ਿਤਾਬ ਜਿੱਤਿਆ। ਓਸਾਕਾ ਹਾਲਾਂਕਿ ਪਹਿਲੇ ਸੈਟ ਵਿਚ ਅਜਾਰੇਂਕਾ ਦੇ ਖ਼ਿਲਾਫ ਬੇਦਮ ਨਜ਼ਰ ਆਈ ਅਤੇ ਉਨ੍ਹਾਂ ਨੇ 1-6  ਨਾਲ ਇਹ ਸੈਟ ਗਵਾਇਆ।

ਇਸ ਦੇ ਬਾਅਦ ਓਸਾਕਾ ਨੇ ਜ਼ਬਰਦਸਤ ਤਰੀਕੇ ਨਾਲ ਵਾਪਸੀ ਕੀਤੀ ਅਤੇ ਅਗਲੇ ਦੋਵਾਂ ਸੈਟ ਵਿਚ ਅਜਾਰੇਂਕਾ ਨੂੰ ਪੂਰੀ ਤਰ੍ਹਾਂ ਮਾਤ ਦਿੰਦੇ ਹੋਏ 6-3, 6-3 ਨਾਲ ਸੈਟ ਆਪਣੇ ਨਾਮ ਕੀਤਾ। ਸਾਲ 1994 ਦੇ ਬਾਅਦ ਪਹਿਲੀ ਵਾਰ ਅਜਿਹਾ ਹੋਇਆ ਜਦੋਂ ਕਿਸੇ ਮਹਿਲਾ ਖਿਡਾਰੀ ਨੇ ਪਹਿਲਾ ਸੈਟ ਹਾਰਨ ਦੇ ਬਾਅਦ ਯੂ.ਐਸ. ਓਪਨ ਦਾ ਖ਼ਿਤਾਬ ਆਪਣੇ ਨਾਮ ਕੀਤਾ ਹੈ। ਓਸਾਕਾ ਦੇ ਕਰੀਅਰ ਦਾ ਇਹ ਤੀਜਾ ਗਰੈਂਡ ਸਲੇਮ ਖ਼ਿਤਾਬ ਹੈ, ਜਦੋਂਕਿ ਯੂ.ਐਸ. ਓਪਨ ਵਿਚ ਉਹ ਦੂਜੀ ਵਾਰ ਚੈਂਪੀਅਨ ਬਣੀ ਹੈ। ਇਸ ਤੋਂ ਪਹਿਲਾਂ ਉਹ 2018 ਵਿਚ ਯੂ.ਐਸ. ਓਪਨ ਅਤੇ 2019 ਵਿਚ ਆਸਟਰੇਲੀਅਨ ਓਪਨ ਦਾ ਖ਼ਿਤਾਬ ਆਪਣੇ ਨਾਮ ਕਰ ਚੁੱਕੀ ਹੈ।


cherry

Content Editor

Related News