US Open : ਪਲਿਸਕੋਵਾ ਅਤੇ ਸਬਲੇਂਕਾ ਕੁਆਰਟਰ ਫਾਈਨਲ ਵਿੱਚ ਪੁੱਜੀਆਂ

Wednesday, Sep 07, 2022 - 09:51 PM (IST)

US Open : ਪਲਿਸਕੋਵਾ ਅਤੇ ਸਬਲੇਂਕਾ ਕੁਆਰਟਰ ਫਾਈਨਲ ਵਿੱਚ ਪੁੱਜੀਆਂ

ਸਪੋਰਟਸ ਡੈਸਕ : ਚੈੱਕ ਗਣਰਾਜ ਦੀ 22ਵਾਂ ਦਰਜਾ ਪ੍ਰਾਪਤ ਕੈਰੋਲੀਨਾ ਪਲਿਸਕੋਵਾ ਨੇ ਯੂ. ਐਸ. ਓਪਨ ਦੇ ਚੌਥੇ ਦੌਰ ਵਿੱਚ 26ਵਾਂ ਦਰਜਾ ਪ੍ਰਾਪਤ ਵਿਕਟੋਰੀਆ ਅਜ਼ਾਰੇਂਕਾ ਨੂੰ ਹਰਾ ਕੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ। 

ਯੂ. ਐਸ. ਓਪਨ 2016 ਦੇ ਫਾਈਨਲ ਵਿੱਚ ਐਂਜੇਲਿਕ ਕਰਬਰ ਤੋਂ ਹਾਰਨ ਵਾਲੀ ਪਲਿਸਕੋਵਾ ਨੇ ਸੋਮਵਾਰ ਨੂੰ ਤਿੰਨ ਵਾਰ ਦੀ ਫਾਈਨਲਿਸਟ ਅਜ਼ਾਰੇਂਕਾ ਨੂੰ 7-5, 6-7(5), 6-2 ਨਾਲ ਹਰਾਇਆ। ਦੋਵੇਂ ਦਿੱਗਜ 2019 ਤੋਂ ਬਾਅਦ ਪਹਿਲੀ ਵਾਰ ਇੱਕ-ਦੂਜੇ ਨਾਲ ਮੁਕਾਬਲਾ ਕਰ ਰਹੀਆਂ ਸਨ। ਪਲਿਸਕੋਵਾ ਮੁਕਾਬਲੇ 'ਚ ਅਜ਼ਾਰੇਂਕਾ ਤੋ 5-4 ਨਾਲ ਅੱਗੇ ਹੈ।

ਤੀਹ ਸਾਲਾ ਪਲਿਸਕੋਵਾ ਦਾ ਸਾਹਮਣਾ ਕੁਆਰਟਰ ਫਾਈਨਲ ਵਿੱਚ ਛੇਵਾਂ ਦਰਜਾ ਪ੍ਰਾਪਤ ਆਰਿਆਨਾ ਸਬਲੇਂਕਾ ਨਾਲ ਹੋਵੇਗਾ ਜਿਸ ਨੇ ਸੈੱਟ ਵਿੱਚ ਵਾਪਸੀ ਕਰਕੇ ਅਮਰੀਕਾ ਦੀ ਡੇਨੀਏਲ ਕੋਲਿਨਸ ਨੂੰ 3-6, 6-3, 6-2 ਨਾਲ ਹਰਾ ਕੇ ਆਪਣੇ ਦੂਜੇ ਯੂ. ਐਸ. ਓਪਨ ਦੇ ਕੁਆਰਟਰ ਫਾਈਨਲ ਵਿੱਚ ਜਗ੍ਹਾ ਬਣਾਈ ਹੈ।


author

Tarsem Singh

Content Editor

Related News