ਉਰੂਗਵ ਦੇ ਕਲੱਬ ਪੇਨਾਰੋਲ ਨੇ ਡਿਏਗੋ ਫੋਰਲਾਨ ਨੂੰ ਕੋਚ ਅਹੁਦੇ ਤੋਂ ਹਟਾਇਆ

Tuesday, Sep 01, 2020 - 10:01 PM (IST)

ਉਰੂਗਵ ਦੇ ਕਲੱਬ ਪੇਨਾਰੋਲ ਨੇ ਡਿਏਗੋ ਫੋਰਲਾਨ ਨੂੰ ਕੋਚ ਅਹੁਦੇ ਤੋਂ ਹਟਾਇਆ

ਮੋਂਟੇਵੀਡੀਓ (ਉਰੂਗਵੇ)- ਆਪਣੇ ਸਮੇਂ ਦੇ ਸਟਾਰ ਫੁੱਟਬਾਲਰ ਡਿਏਗੋ ਫੋਰਲਾਨ ਨੇ ਕਿਹਾ ਕਿ ਉਸ ਨੂੰ ਉਰੂਗਵੇ ਦੇ ਕਲੱਬ ਪੇਨਾਰੋਲ ਨੇ ਕੋਚ ਅਹੁਦੇ ਤੋਂ ਹਟਾ ਦਿੱਤਾ ਹੈ। ਐਟਲੇਟਿਕੋ ਮੈਡ੍ਰਿਡ ਤੇ ਮਾਨਚੈਸਟਰ ਯੂਨਾਈਟਿਡ ਦੇ ਸਾਬਕਾ ਖਿਡਾਰੀ ਨੇ ਫਰਵਰੀ 'ਚ ਇਹ ਅਹੁਦਾ ਸੰਭਾਲਿਆ ਸੀ ਪਰ ਸਥਾਨਕ ਚੈਂਪੀਅਨਸ਼ਿਪ 'ਚ ਖਰਾਬ ਪ੍ਰਦਰਸ਼ਨ ਦੇ ਕਾਰਨ ਉਸ ਨੂੰ ਛੱਡਣਾ ਪਿਆ। ਪੇਨਾਰੋਲ ਨੇ ਆਪਣਾ ਆਖਰੀ ਮੈਚ ਐਤਵਾਰ ਨੂੰ ਖੇਡਿਆ ਸੀ, ਜਿਸ 'ਚ ਉਸ ਨੂੰ ਮੋਂਟੇਵੀਡੀਓ ਵਾਂਡਰਰਸ ਨੇ 2-0 ਨਾਲ ਹਰਾਇਆ।
ਫੋਰਲਾਨ ਨੇ 2018 'ਚ ਪੇਸ਼ੇਵਰ ਫੁੱਟਬਾਲ ਤੋਂ ਸੰਨਿਆਸ ਲੈ ਲਿਆ ਸੀ ਤੇ ਉਹ ਪਹਿਲੀ ਵਾਰ ਕਿਸੇ ਕਲੱਬ ਤੋਂ ਕੋਚ ਦੇ ਰੂਪ 'ਚ ਜੁੜੇ ਸਨ। ਉਸ ਦੇ ਰਹਿੰਦੇ ਹੋਏ ਟੀਮ ਨੇ 11 ਮੈਚਾਂ 'ਚੋਂ ਚਾਰ 'ਚ ਜਿੱਤ ਦਰਜ ਕੀਤੀ। ਜਦਕਿ ਉਰੂਗਵੇ ਚੈਂਪੀਅਨਸ਼ਿਪ 'ਚ 6 ਦੌਰ ਦੇ ਮੈਚ ਬਚੇ ਹੋਏ ਫਿਰ ਪੇਨਾਰੋਲ ਅੰਕ ਸੂਚੀ 'ਚ ਬਣਿਆ ਹੋਇਆ ਹੈ। ਫੋਰਲਾਨ ਨੇ ਆਪਣੇ ਸੋਸ਼ਲ ਮੀਡੀਆ ਚੈਨਲ 'ਤੇ ਕਿਹਾ ਮੈਨੂੰ ਪੇਨਾਰੋਲ ਨੂੰ ਛੱਡਣਾ ਪੈ ਰਿਹਾ ਹੈ ਪਰ ਮੈਨੂੰ ਅਫਸੋਸ ਨਹੀਂ ਹੈ। ਇਹ ਫੁੱਟਬਾਲ ਹੈ।


author

Gurdeep Singh

Content Editor

Related News