ਉਰੂਗਵੇ ਨੇ ਬੋਲੀਵੀਆ ਨੂੰ 5-0 ਨਾਲ ਹਰਾਇਆ

06/29/2024 11:08:48 AM

ਈਸਟ ਰੁਦਰਫੋਰਡ–ਡਾਰਵਿਨ ਨੁਨੇਜ ਨੇ ਆਪਣੇ ਲਗਾਤਾਰ 7ਵੇਂ ਕੌਮਾਂਤਰੀ ਮੈਚ ਵਿਚ ਗੋਲ ਕੀਤਾ, ਜਿਸ ਨਾਲ ਉਰੂਗਵੇ ਨੇ ਦੇਰ ਰਾਤ ਬੋਲੀਵੀਆ ਨੂੰ 5-0 ਨਾਲ ਹਰਾ ਕੇ ਕੋਪਾ ਅਮਰੀਕਾ ਫੁੱਟਬਾਲ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿਚ ਪਹੁੰਚਣ ਵੱਲ ਮਜ਼ਬੂਤ ਕਦਮ ਵਧਾਏ। ਫੈਂਕੁੰਡੋ ਪੇਲਿਸਟ੍ਰੀ ਨੇ 8ਵੇਂ ਮਿੰਟ ਵਿਚ ਉਰੂਗਵੇ ਨੂੰ ਬੜ੍ਹਤ ਦਿਵਾਈ ਜਦਕਿ ਨੁਨੇਜ਼ ਨੇ 21ਵੇਂ ਮਿੰਟ ਵਿਚ ਕੀਤੇ ਆਪਣੀ ਰਾਸ਼ਟਰੀ ਟੀਮ ਵੱਲੋਂ ਪਿਛਲੇ 7 ਮੈਚਾਂ ਵਿਚੋਂ 10ਵੇਂ ਤੇ ਕੁਲ 25ਵੇਂ ਮੈਚਾਂ ਵਿਚ 13ਵੇਂ ਗੋਲ ਦੇ ਨਾਲ ਇਸ ਨੂੰ ਦੁੱਗਣਾ ਕਰ ਦਿੱਤਾ।
ਮੈਕਿਸਮਿਲਿਆਨੋ ਅਰਾਓਜੋ ਨੇ 77ਵੇਂ ਮਿੰਟ ਵਿਚ ਟੂਰਨਾਮੈਂਟ ਦਾ ਆਪਣਾ ਦੂਜਾ ਗੋਲ ਕੀਤਾ ਤੇ ਫੇਡੇਰਿਕੋ ਵਾਲਵਰਡੇ (82ਵੇਂ ਮਿੰਟ) ਤੇ ਰੋਡ੍ਰਿਗੋ ਬੇਂਟਾਨਕੁਰ (89ਵੇਂ ਮਿੰਟ) ਨੇ ਗੋਲ ਕਰਕੇ ਉਰੂਗਵੇ ਨੂੰ ਵੱਡੀ ਜਿੱਤ ਦਿਵਾਈ। ਉਰੂਗਵੇ ਦੇ ਇਸ ਜਿੱਤ ਨਾਲ 6 ਅੰਕ ਹੋ ਗਏ ਹਨ ਤੇ ਉਹ ਸੋਮਵਾਰ ਨੂੰ ਅਮਰੀਕਾ ਵਿਰੁੱਧ ਹੋਣ ਮੈਚ ਨੂੰ ਡਰਾਅ ਕਰਵਾਉਣ ’ਤੇ ਵੀ ਕੁਆਰਟਰ ਫਾਈਨਲ ਵਿਚ ਪਹੁੰਚ ਜਾਵੇਗਾ।


Aarti dhillon

Content Editor

Related News