ਯੂ. ਪੀ. ਯੋਧਾ ਨੂੰ ਹਰਾ ਹਰਿਆਣਾ ਨੇ ਲਗਾਈ ਜਿੱਤ ਦੀ ਹੈਟ੍ਰਿਕ

8/14/2019 11:18:38 PM

ਅਹਿਮਦਾਬਾਦ— ਹਰਿਆਣਾ ਸਟੀਲਰਸ ਨੇ ਆਪਣੇ ਸਟਾਰ ਰੇਡਰ ਵਿਕਾਸ ਖੰਡੋਲਾ ਦੇ 12 ਅੰਕਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਯੂ. ਪੀ. ਯੋਧਾ ਨੂੰ ਬੁੱਧਵਾਰ ਨੂੰ 36-33 ਨਾਲ ਹਰਾ ਕੇ ਪ੍ਰੋ ਕਬੱਡੀ ਲੀਗ ਦੇ 7ਵੇਂ ਸੀਜ਼ਨ 'ਚ ਜਿੱਤ ਦੀ ਹ੍ਰੈਟਿਕ ਪੂਰੀ ਕਰ ਲਈ। ਹਰਿਆਣਾ ਸਟੀਲਰਸ ਦੀ ਟੀਮ ਨੇ ਰੇਡਰ ਵਿਕਾਸ ਖੰਡੋਲਾ ਦੇ ਆਉਣ ਤੋਂ ਬਾਅਦ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਤੇ ਉਸ ਨੇ ਆਪਣੇ ਜੇਤੂ ਕ੍ਰਮ ਨੂੰ ਯੂ. ਪੀ. ਯੋਧਾ ਵਿਰੁੱਧ ਵੀ ਜਾਰੀ ਰੱਖਿਆ। ਹਰਿਆਣਾ ਨੇ ਇਸ ਤੋਂ ਪਹਿਲਾਂ ਆਪਣੇ ਪਿਛਲੇ 2 ਮੁਕਾਬਲਿਆਂ 'ਚ ਤਿੰਨ ਵਾਰ ਦੀ ਚੈਂਪੀਅਨ ਪਟਨਾ ਪਾਈਰੇਟਸ ਤੇ ਮੌਜੂਦਾ ਚੈਂਪੀਅਨ ਬੈਂਗਲੁਰੂ ਬੁਲਸ ਨੂੰ ਹਰਇਆ ਸੀ। ਹਰਿਆਣਾ ਦੀ 7 ਮੈਚਾਂ 'ਚ ਇਹ ਚੌਥੀ ਜਿੱਤ ਹੈ ਤੇ ਉਹ 21 ਅੰਕਾਂ ਦੇ ਨਾਲ 9ਵੇਂ ਸਥਾਨ ਤੋਂ ਲੰਮੀ ਛਲਾਂਗ ਲਗਾ ਕੇ ਤੀਜੇ ਸਥਾਨ 'ਤੇ ਪਹੁੰਚ ਗਈ ਹੈ। ਦੂਜੇ ਪਾਸੇ ਯੂ. ਪੀ. ਯੋਧਾ ਨੂੰ ਅੱਠ ਮੈਚਾਂ 'ਚ ਚੌਥੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਵਿਕਾਸ ਨੇ 23 ਰੇਡ 'ਚ 12 ਅੰਕ ਹਾਸਲ ਕੀਤੇ, ਜਦਕਿ ਸੁਨੀਲ ਨੇ 8 ਟੈਕਲ 'ਚ 6 ਅੰਕ ਹਾਸਲ ਕਰ ਡਿਫੈਂਸ 'ਚ ਮਜ਼ਬੂਤੀ ਦਿਖਾਈ।

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Gurdeep Singh

This news is Edited By Gurdeep Singh