ਉੱਨਤੀ ਹੁੱਡਾ ਕੁਆਰਟਰ ਫਾਈਨਲ ’ਚ ਹਾਰੀ
Saturday, Jul 26, 2025 - 11:45 AM (IST)

ਚਾਂਗਝੂ (ਚੀਨ)– ਭਾਰਤ ਦੀ ਉੱਭਰਦੀ ਬੈਡਮਿੰਟਨ ਸਟਾਰ ਉੱਨਤੀ ਹੁੱਡਾ ਦਾ ਚਾਈਨਾ ਓਪਨ ਸੁਪਰ 1000 ਟੂਰਨਾਮੈਂਟ ਵਿਚ ਸ਼ਾਨਦਾਰ ਸਫਰ ਸ਼ੁੱਕਰਵਾਰ ਨੂੰ ਕੁਆਰਟਰ ਫਾਈਨਲ ਵਿਚ ਜਾਪਾਨ ਦੀ ਵਿਸ਼ਵ ਦੀ ਚੌਥੇ ਨੰਬਰ ਦੀ ਖਿਡਾਰਨ ਅਕਾਨੇ ਯਾਮਾਗੁਚੀ ਹੱਥੋਂ ਸਿੱਧੇ ਸੈੱਟਾਂ ਵਿਚ ਹਾਰ ਦੇ ਨਾਲ ਖਤਮ ਹੋ ਗਿਆ।
ਪਿਛਲੇ ਦੌਰ ਵਿਚ ਆਪਣੀ ਆਦਰਸ਼ ਖਿਡਾਰਨ ਤੇ ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀ. ਵੀ. ਸਿੰਧੂ ਨੂੰ ਹਰਾਉਣ ਵਾਲੀ 17 ਸਾਲਾ ਹੁੱਡਾ ਕੁਆਰਟਰ ਫਾਈਨਲ ਵਿਚ ਜਾਪਾਨ ਦੀ ਖਿਡਾਰਨ ਹੱਥੋਂ 33 ਮਿੰਟ ਤੱਕ ਚੱਲੇ ਮੈਚ ਵਿਚ 16-21, 12-21 ਨਾਲ ਹਾਰ ਗਈ। ਹੁੱਡਾ ਦੇ ਬਾਹਰ ਹੋਣ ਨਾਲ ਹੀ ਟੂਰਨਾਮੈਂਟ ਵਿਚ ਸਿੰਗਲਜ਼ ਵਿਚ ਮੁਹਿੰਮ ਖਤਮ ਹੋ ਗਈ।