ਅਨੋਖੀ ਪਹਿਲ-ਰਾਸ਼ਟਰੀ ਖੇਡਾਂ ਦੀ ਬ੍ਰਾਂਡਿੰਗ ’ਚ ਨਹੀਂ ਹੋਇਆ ਪਲਾਸਟਿਕ ਦਾ ਇਸਤੇਮਾਲ
Wednesday, Jan 29, 2025 - 12:04 PM (IST)
ਦੇਹਰਾਦੂਨ–ਰਾਸ਼ਟਰੀ ਖੇਡਾਂ ਦੇ 38ਵੇਂ ਸੈਸ਼ਨ ਦੇ ਆਯੋਜਨ ਦੀ ਬ੍ਰਾਂਡਿੰਗ ਵਿਚ ਕਿਸੇ ਵੀ ਤਰ੍ਹਾਂ ਦੇ ਪਲਾਸਟਿਕ ਦਾ ਇਸਤੇਮਾਲ ਨਾ ਕਰ ਕੇ ‘ਗ੍ਰੀਨ ਗੇਮਜ਼’ ਥੀਮ ਵੱਲ ਇਕ ਹੋਰ ਮਹੱਤਵਪੂਰਨ ਕਦਮ ਵਧਾਇਆ ਗਿਆ ਹੈ। ਪਲਾਸਟਿਕ ਦੀ ਬਜਾਏ 6 ਲੱਖ ਵਰਗ ਫੁੱਟ ਦੇ ਵੱਡੇ ਖੇਤਰ ’ਤੇ ਲਗਾਏ ਗਏ ‘ਹੋਰਡਿੰਗ’ ਤੇ ‘ਬਿਲਬੋਰਡ’ ਲਈ ਦੁਬਾਰਾ ਵਰਤੋਂ ਵਿਚ ਆਉਣ ਵਾਲੇ ‘ਸਨ ਫੈਬ੍ਰਿਕ’ ਦਾ ਇਸਤੇਮਾਲ ਕੀਤਾ ਗਿਆ ਹੈ, ਜਿਸ ਨਾਲ ਕਿ ਇਹ ਤੈਅ ਕੀਤਾ ਜਾ ਸਕੇ ਕਿ ਪ੍ਰਤੀਯੋਗਿਤਾ ਦੇ ਆਯੋਜਨ ਤੋਂ ਬਾਅਦ ਉਸਦਾ ਦੁਬਾਰਾ ਇਸਤੇਮਾਲ ਤੇ ਰੀਸਾਈਕਲ ਕੀਤਾ ਜਾ ਸਕੇ।
ਇਹ ਵਾਤਾਵਰਣ-ਅਨੁਕੂਲ ਪਹੁੰਚ ਸੰਯੁਕਤ ਰਾਸ਼ਟਰ ਦੇ ਟਿਕਾਊ ਵਿਕਾਸ ਟੀਚਿਆਂ (ਐੱਸ. ਡੀ. ਜੀ. ਐੱਸ.) ਦੇ ਅਨੁਸਾਰ ਹੈ ਜੋ ਜ਼ਿੰਮੇਵਾਰ ਖਪਤ, ਜਲਵਾਯੂ ਕਾਰਵਾਈ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ’ਤੇ ਕੇਂਦ੍ਰਿਤ ਹੈ। ਇਹ ਪਹਿਲ ਪਲਾਸਟਿਕ ਕਚਰੇ ਨੂੰ ਘੱਟ ਕਰਨ, ਵਾਤਾਵਰਣ ਅਨੁਕੂਲ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਅਤੇ ਇਹ ਦਰਸਾਉਣ ਵੱਲ ਇਕ ਕਦਮ ਹੈ ਕਿ ਵੱਡੇ ਪੱਧਰ ਦੇ ਮੁਕਾਬਲੇ ਵਾਤਾਵਰਣ ਦੀ ਭਲਾਈ ਵਿਚ ਕਿਵੇਂ ਯੋਗਦਾਨ ਪਾ ਸਕਦੇ ਹਨ।
‘ਗ੍ਰੀਨ ਗੇਮਜ਼’ ਥੀਮ ਦਾ ਟੀਚਾ ਵਿਅਕਤੀਆਂ ਅਤੇ ਸੰਸਥਾਵਾਂ ਨੂੰ ਅਜਿਹੇ ਅਭਿਆਸਾਂ ਨੂੰ ਅਪਣਾਉਣ ਲਈ ਉਤਸ਼ਾਹਿਤ ਕਰਨਾ ਹੈ ਜੋ ਬਚਾਅ, ਸਥਿਰਤਾ ਅਤੇ ਹਰੇ ਭਵਿੱਖ ਨੂੰ ਤਰਜੀਹ ਦਿੰਦੇ ਹਨ।