ਅੱਜ ਭਾਰਤੀ ਫੁੱਟਬਾਲਰ ਦੇ ਸਾਰੇ ਸ਼ੇਅਰਹੋਲਡਰਾਂ ਨਾਲ ਮਿਲਣਗੇ ਕੇਂਦਰੀ ਖੇਡ ਮੰਤਰੀ
Tuesday, Dec 02, 2025 - 10:55 AM (IST)
ਨਵੀਂ ਦਿੱਲੀ– ਖੇਡ ਮੰਤਰੀ ਮਨਸੁੱਖ ਮਾਂਡਵੀਆ 3 ਦਸੰਬਰ ਨੂੰ ਭਾਰਤੀ ਫੁੱਟਬਾਲ ਦੇ ਰਾਸ਼ਟਰੀ ਸੰਘ, ਇਸਦੇ ਸਾਬਕਾ ਵਾਪਰਕ ਸਾਂਝੇਦਾਰ ਤੇ ਕਲੱਬ ਸਮੇਤ ਸਾਰੇ ਸ਼ੇਅਰ ਹੋਲਡਰਾਂ ਨਾਲ ਮੁਲਾਕਾਤ ਕਰ ਕੇ ਮੌਜੂਦਾ ਸੰਕਟ ਨਾਲ ਨਜਿੱਠਣ ਦਾ ਰਸਤਾ ਕੱਢਣ ਦੀ ਕੋਸ਼ਿਸ਼ ਕਰੇਗਾ। ਭਾਰਤੀ ਫੁੱਟਬਾਲ ਵਿਚ ਇਹ ਸੰਕਟ ਤਦ ਪੈਦਾ ਹੋਇਆ ਜਦੋਂ ਅਖਿਲ ਭਾਰਤੀ ਫੁੱਟਬਾਲ ਸੰਘ (ਏ. ਆਈ. ਐੱਫ. ਐੱਫ.) ਚੋਟੀ ਪੱਧਰੀ ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਸਮੇਤ ਘਰੇਲੂ ਲੀਗ ਦੇ ਸੰਚਾਲਨ ਲਈ ਕੋਈ ਨਵਾਂ ਵਪਾਰਕ ਸਾਂਝੇਦਾਰੀ ਲੱਭਣ ਵਿਚ ਅਸਫਲ ਰਿਹਾ ਹੈ।
