ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਬਰਫ਼ਬਾਰੀ ਵਿਚਾਲੇ ਖੇਡੀ ਕ੍ਰਿਕਟ
Friday, Feb 10, 2023 - 03:46 PM (IST)
ਜੰਮੂ-ਕਸ਼ਮੀਰ (ਜ.ਬ)- ਕਸ਼ਮੀਰ ਘਾਟੀ ਦੇ ਉੱਤਰੀ ਖੇਤਰ ਵਿਚ ਸਥਿਤ ਗੁਲਮਰਗ ਵਿਚ ਸ਼ੁੱਕਰਵਾਰ ਯਾਨੀ ਅੱਜ 'ਖੇਲੋ ਇੰਡੀਆ ਵਿੰਟਰ ਖੇਡਾਂ' ਦਾ ਆਗਾਜ਼ ਹੋਵੇਗਾ, ਜਿਸ ਵਿਚ 1500 ਤੋਂ ਵੱਧ ਮੁਕਾਬਲੇਬਾਜ਼ਾਂ ਦੇ ਹਿੱਸਾ ਲੈਣ ਦੀ ਉਮੀਦ ਹੈ। ਗੁਲਮਰਗ ਵਿਚ ਖੇਲੋ ਇੰਡੀਆ ਵਿੰਟਰ ਖੇਡਾਂ ਤੋਂ ਪਹਿਲਾਂ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਕਸ਼ਮੀਰ ਪਹੁੰਚੇ। ਇਸ ਦੌਰਾਨ ਠਾਕੁਰ ਨੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ।
ਕੇਂਦਰੀ ਮੰਤਰੀ ਨਾਲ ਵਿਸ਼ੇਸ਼ ਤੌਰ 'ਤੇ ਨੌਜਵਾਨਾਂ ਨੇ ਖੇਡਾਂ ਨੂੰ ਲੈ ਕੇ ਗੱਲਬਾਤ ਕੀਤੀ। ਇਸ ਦੌਰਾਨ ਕੇਂਦਰੀ ਮੰਤਰੀ ਨੇ ਬਰਫ਼ਬਾਰੀ ਵਿਚਾਲੇ ਕ੍ਰਿਕਟ ਵੀ ਖੇਡੀ। ਖੇਡ ਮੰਤਰੀ ਨੇ ਹਾਲ ਹੀ ਵਿਚ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨ੍ਹਾ ਦੇ ਨਾਲ ਤੀਜੀਆਂ ਖੇਲੋ ਇੰਡੀਆ ਨੈਸ਼ਨਲ ਵਿੰਟਰ ਖੇਡਾਂ ਦਾ ਗੀਤ, ਸ਼ੁਭੰਕਰ ਅਤੇ ਜਰਸੀ ਲਾਂਚ ਕੀਤੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁਲਮਰਗ ਵਿਚ ਸ਼ੁਰੂ ਹੋਣ ਜਾ ਰਹੀਆਂ ਖੇਲੋ ਇੰਡੀਆ ਖੇਡਾਂ ਦਾ ਵਰਚੁਅਲ ਉਦਘਾਟਨ ਕਰਨਗੇ।