ਅੰਡਰ-20 ਵਿਸ਼ਵ ਚੈਂਪੀਅਨਸ਼ਿਪ: ਭਾਰਤ ਨੇ ਜਿੱਤੇ 4 ਕਾਂਸੀ ਦੇ ਤਮਗੇ

Wednesday, Aug 17, 2022 - 06:04 PM (IST)

ਅੰਡਰ-20 ਵਿਸ਼ਵ ਚੈਂਪੀਅਨਸ਼ਿਪ: ਭਾਰਤ ਨੇ ਜਿੱਤੇ 4 ਕਾਂਸੀ ਦੇ ਤਮਗੇ

ਸੋਫੀਆ/ਬੁਲਗਾਰੀਆ (ਏਜੰਸੀ)- ਭਾਰਤੀ ਪੁਰਸ਼ ਫ੍ਰੀਸਟਾਈਲ ਕੁਸ਼ਤੀ ਟੀਮ ਨੇ ਵਿਸ਼ਵ ਅੰਡਰ-20 ਚੈਂਪੀਅਨਸ਼ਿਪ ਵਿੱਚ ਚਾਰ ਕਾਂਸੀ ਦੇ ਤਗਮੇ ਜਿੱਤ ਕੇ ਭਾਰਤ ਦਾ ਲੋਹਾ ਮਨਵਾਇਆ। ਅਭਿਸ਼ੇਕ ਢਾਕਾ ਨੇ ਮੰਗਲਵਾਰ ਨੂੰ 57 ਕਿਲੋਗ੍ਰਾਮ ਵਿੱਚ ਕਜ਼ਾਕਿਸਤਾਨ ਦੇ ਮੇਰ ਬਜ਼ਾਰਬਾਯੇਵ ਤੋਂ ਕੁਆਰਟਰ ਫਾਈਨਲ ਵਿੱਚ ਹਾਰਨ ਤੋਂ ਬਾਅਦ ਰੇਪੇਚੇਜ ਦੀ ਰੁਕਾਵਟ ਨੂੰ ਪਾਰ ਕਰਦੇ ਹੋਏ ਕਾਂਸੀ ਦਾ ਤਮਗਾ ਜਿੱਤਿਆ। ਢਾਕਾ ਨੇ ਰੇਪੇਚੇਜ ਬਾਊਟ 'ਚ ਯੂਨਾਨ ਦੇ ਆਂਦਰੇਅਸ ਪਾਰੋਸੀਡਿਸ ਨੂੰ ਤਕਨੀਕੀ ਉੱਤਮਤਾ ਦੇ ਆਧਾਰ 'ਤੇ 12-2 ਨਾਲ ਹਰਾਇਆ, ਜਦਕਿ ਕਾਂਸੀ ਦੇ ਤਮਗੇ ਦੇ ਮੁਕਾਬਲੇ 'ਚ ਉਨ੍ਹਾਂ ਨੇ ਯੂਕ੍ਰੇਨ ਦੇ ਹੇਓਰੀ ਕਜ਼ਾਨਜ਼ੀ ਨੂੰ 8-5 ਨਾਲ ਹਰਾਇਆ। ਪਿਛਲੇ ਮਹੀਨੇ ਟਿਊਨੀਸ਼ੀਆ 'ਚ ਸੀਨੀਅਰ ਜ਼ੋਹੈਰ ਸ਼ਘਾਇਰ ਰੈਂਕਿੰਗ ਸੀਰੀਜ਼ 'ਚ ਸੋਨ ਤਮਗਾ ਜਿੱਤਣ ਵਾਲੇ ਸੁਜੀਤ ਨੇ ਪੁਰਸ਼ਾਂ ਦੇ 65 ਕਿਲੋਗ੍ਰਾਮ ਵਰਗ 'ਚ ਯੂਕ੍ਰੇਨ ਦੇ ਮਾਯਕਿਤਾ ਜੁਬਲ ਨੂੰ ਤਕਨੀਕੀ ਉੱਤਮਤਾ ਦੇ ਆਧਾਰ 'ਤੇ 12-1 ਨਾਲ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ।

ਇਹ ਵੀ ਪੜ੍ਹੋ: ਦਿੱਗਜ ਫੁੱਟਬਾਲ ਟੀਮ ਖ਼ਰੀਦਣ ਨੂੰ ਲੈ ਕੇ ਮਸਕ ਦਾ ਯੂ-ਟਰਨ, ਹੁਣ ਦਿੱਤਾ ਇਹ ਬਿਆਨ

 

ਉਨ੍ਹਾਂ ਨੇ ਕੁਆਰਟਰ ਫਾਈਨਲ ਤੱਕ ਆਪਣੇ ਤਿੰਨੇ ਮੈਚ ਬਿਨਾਂ ਕੋਈ ਅੰਕ ਗੁਆਏ ਜਿੱਤੇ, ਪਰ ਸੈਮੀਫਾਈਨਲ ਵਿੱਚ ਅਜ਼ਰਬਾਈਜਾਨ ਦੇ ਜ਼ੀਰਾਦੀਨ ਬੇਰਾਮੋਵ ਤੋਂ 6-2 ਨਾਲ ਹਾਰ ਗਏ। 70 ਕਿਲੋ ਵਰਗ ਦੇ ਸੈਮੀਫਾਈਨਲ 'ਚ ਮੁਲਾਇਮ ਯਾਦਵ ਨੂੰ ਅਜ਼ਰਬਾਈਜਾਨ ਦੇ ਕਾਨਨ ਹੇਬਾਤੋਵ ਤੋਂ 5-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਕਾਂਸੀ ਦੇ ਤਮਗੇ ਦੇ ਮੁਕਾਬਲੇ 'ਚ ਉਨ੍ਹਾਂ ਨੇ ਤਕਨੀਕੀ ਉੱਤਮਤਾ ਦੇ ਆਧਾਰ 'ਤੇ ਗਿਗੀ ਕੁਰਖੁਲੀ ਜਾਰਜੀਆ ਨੂੰ ਹਰਾਇਆ। ਨਾਲ ਹੀ, ਨੀਰਜ ਨੇ 97 ਕਿਲੋਗ੍ਰਾਮ ਵਿੱਚ ਜਾਰਜੀਆ ਦੇ ਲੁਕਾ ਖੁਚੁਆ ਨੂੰ 18-10 ਨਾਲ ਹਰਾ ਕੇ ਕਾਂਸੀ ਦਾ ਤਮਗਾ ਜਿੱਤਿਆ। ਦੀਪਕ (79 ਕਿਲੋਗ੍ਰਾਮ) ਅਤੇ ਜੁਆਇੰਟੀ ਕੁਮਾਰ (85 ਕਿਲੋਗ੍ਰਾਮ) ਕੁਆਲੀਫਿਕੇਸ਼ਨ ਰਾਊਂਡ 'ਚ ਬਾਹਰ ਹੋ ਗਏ, ਜਦਕਿ ਆਕਾਸ਼ (92 ਕਿਲੋਗ੍ਰਾਮ) ਰਾਊਂਡ ਆਫ-16 'ਚ ਹਾਰ ਗਏ।

ਇਹ ਵੀ ਪੜ੍ਹੋ: Pfizer ਦੇ CEO ਨੂੰ ਹੋਇਆ 'ਕੋਰੋਨਾ', ਵੈਕਸੀਨ ਦੀਆਂ ਲੈ ਚੁੱਕੇ ਹਨ 4 ਖ਼ੁਰਾਕਾਂ


author

cherry

Content Editor

Related News