ਅੰਡਰ-19 ਵਿਸ਼ਵ ਕੱਪ ਦੇ ਕੁਆਰਟਰ ਫਾਈਨਲ 'ਚ ਭਾਰਤ ਤੇ ਬੰਗਲਾਦੇਸ਼ ਹੋਣਗੇ ਆਹਮੋ-ਸਾਹਮਣੇ
Saturday, Jan 29, 2022 - 03:36 AM (IST)
ਓਸਬੋਰਨ (ਏਂਟੀਗਾ)- ਕੋਵਿਡ-19 ਤੋਂ ਪ੍ਰਭਾਵਿਤ ਭਾਰਤੀ ਟੀਮ ਆਪਣੇ ਮਹੱਤਵਪੂਰਨ ਖਿਡਾਰੀਆਂ ਦੀ ਵਾਪਸੀ ਨਾਲ ਮਜ਼ਬੂਤ ਹੋਵੇਗੀ ਤੇ ਰਿਕਾਰਡ 4 ਵਾਰ ਦੀ ਚੈਂਪੀਅਨ ਟੀਮ ਦਾ ਇਰਾਦਾ ਸ਼ਨੀਵਾਰ ਨੂੰ ਅੰਡਰ-19 ਕ੍ਰਿਕਟ ਵਿਸ਼ਵ ਕੱਪ ਦੇ ਤੀਜੇ ਕੁਆਰਟਰ ਫਾਈਨਲ ਵਿਚ ਸਾਬਕਾ ਚੈਂਪੀਅਨ ਬੰਗਲਾਦੇਸ਼ ਵਿਰੁੱਧ ਜਿੱਤ ਨਾਲ ਅਗਲੇ ਦੌਰ ਵਿਚ ਪਹੁੰਚਣਾ ਹੋਵੇਗਾ।
ਇਹ ਖ਼ਬਰ ਪੜ੍ਹੋ- ਕੋਰੋਨਾ ਦੇ ਮਾਮਲੇ ਵਧਣ ਦੇ ਬਾਵਜੂਦ ਮਹਿਲਾ ਵਿਸ਼ਵ ਕੱਪ ਦੇ ਪ੍ਰੋਗਰਾਮ ਜਾਂ ਸਥਾਨ 'ਚ ਕੋਈ ਬਦਲਾਅ ਨਹੀਂ
ਭਾਰਤੀ ਟੀਮ ਦੇ ਅੱਧਾ ਦਰਜਨ ਖਿਡਾਰੀ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਗਏ ਸਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਵਾਇਰਸ ਤੋਂ ਉੱਭਰ ਚੁੱਕੇ ਹਨ ਤੇ ਇਸ ਮਹੱਤਪੂਰਨ ਮੁਕਾਬਲੇ ਵਿਚ ਖੇਡਣ ਲਈ ਤਿਆਰ ਹਨ। ਕਪਤਾਨ ਯਸ਼ ਢੁਲ ਸਮੇਤ ਛੇ ਖਿਡਾਰੀ ਭਾਰਤ ਦੇ ਆਇਰਲੈਂਡ ਵਿਰੁੱਧ ਦੂਜੇ ਮੁਕਾਬਲੇ ਤੋਂ ਪਹਿਲਾਂ ਇਕਾਂਤਵਾਸ ਵਿਚ ਚਲੇ ਗਏ ਸਨ, ਜਿਸ ਨਾਲ ਚਾਰ ਵਾਰ ਦੀ ਚੈਂਪੀਅਨ ਟੀਮ ਨੂੰ ਵੱਡਾ ਝਟਕਾ ਲੱਗਾ ਸੀ। ਇਨ੍ਹਾਂ ਵਿਚੋਂ 5 ਆਰ. ਟੀ. ਪੀ. ਸੀ. ਆਰ. ਜਾਂਚ ਵਿਚ ਪਾਜ਼ੇਟਿਵ ਪਾਏ ਗਏ ਸਨ ਤੇ ਯੁਗਾਂਡਾ ਵਿਰੁੱਧ ਆਪਣੀ ਲੀਗ ਮੈਚ ਨਹੀਂ ਖੇਡ ਸਕੇ ਸਨ। ਹਾਲਾਂਕਿ ਟੀਮ ਵਿਚ ਡੂੰਘਾਈ ਦੀ ਬਦੌਲਤ ਭਾਰਤ ਇਨ੍ਹਾਂ ਮੈਚਾਂ ਵਿਚ ਆਸਾਨੀ ਨਾਲ ਜਿੱਤ ਕੇ ਗਰੁੱਪ ਦੀ ਚੋਟੀ ਦੀ ਟੀਮ ਦੇ ਤੌਰ 'ਤੇ ਕੁਆਰਟਰ ਫਾਈਨਲ ਵਿਚ ਪਹੁੰਚ ਗਿਆ।
ਇਹ ਖ਼ਬਰ ਪੜ੍ਹੋ- ਵਿਧਾਇਕ ਰੋਜ਼ੀ ਬਰਕੰਦੀ ਨੇ CM ਚੰਨੀ ਤੇ ‘ਆਪ’ ’ਤੇ ਵਿੰਨ੍ਹੇ ਨਿਸ਼ਾਨੇ (ਵੀਡੀਓ)
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।