ਅੰਡਰ-19 ਵਿਸ਼ਵ ਕੱਪ : ਵੱਡੀ ਜਿੱਤ ਦੇ ਨਾਲ ਕੁਆਰਟਰ ਫਾਈਨਲ 'ਚ ਪਹੁੰਚਿਆ ਭਾਰਤ
Thursday, Jan 20, 2022 - 07:58 PM (IST)
ਨਵੀਂ ਦਿੱਲੀ- ਖਿਤਾਬ ਦੇ ਦਾਅਵੇਦਾਰ ਤੇ ਰਿਕਾਰਡ ਚਾਰ ਵਾਰ ਦੇ ਚੈਂਪੀਅਨ ਭਾਰਤ ਨੇ ਆਇਰਲੈਂਡ ਨੂੰ 174 ਦੌੜਾਂ ਨਾਲ ਹਰਾ ਕੇ ਅੰਡਰ-19 ਵਿਸ਼ਵ ਕੱਪ ਦੇ ਸੁਪਰ ਲੀਗ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। ਭਾਰਤ ਨੇ ਸ਼ਨੀਵਾਰ ਨੂੰ ਦੱਖਣੀ ਅਫਰੀਕਾ ਨੂੰ 45 ਦੌੜਾਂ ਨਾਲ ਹਰਾ ਜਿੱਤ ਦੇ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਤੇ ਉਸਦੀ ਬੁੱਧਵਾਰ ਨੂੰ ਆਇਰਲੈਂਡ 'ਤੇ ਵੱਡੀ ਜਿੱਤ ਲਈ ਲਈ ਵੀ ਮਹੱਤਵ ਰੱਖਦੀ ਹੈ ਕਿ ਟੀਮ ਦੇ 6 ਖਿਡਾਰੀਆਂ ਦੇ ਕੋਵਿਡ ਪਾਜ਼ੇਟਿਵ ਪਾਏ ਜਾਣ ਦੇ ਕਾਰਨ ਉਹ ਮੁਸ਼ਕਿਲ ਨਾਲ ਪਲੇਇੰਗ ਇਲੈਵਨ ਨੂੰ ਮੈਦਾਨ 'ਤੇ ਉਤਾਰ ਸਕੇ।
ਇਹ ਖ਼ਬਰ ਪੜ੍ਹੋ- ਅੰਡਰ-19 ਵਿਸ਼ਵ ਕੱਪ : ਆਸਟਰੇਲੀਆ ਨੇ ਸਕਾਟਲੈਂਡ ਨੂੰ 7 ਵਿਕਟਾਂ ਨਾਲ ਹਰਾਇਆ
ਬ੍ਰਾਇਨ ਲਾਰਾ ਸਟੇਡੀਅਮ ਵਿਚ ਪਹਿਲਾਂ ਬੱਲੇਬਾਜ਼ੀ ਕਰਨ ਦਾ ਸੱਦਾ ਮਿਲਣ ਤੋਂ ਬਾਅਦ ਭਾਰਤ ਦੇ ਹਰਨੂਰ ਸਿੰਘ ਦੀਆਂ 88 ਦੌੜਾਂ ਦੀ ਹਮਲਾਵਰ ਪਾਰੀ ਅਤੇ ਉਸਦੇ ਸਲਾਮੀ ਜੋੜੀਦਾਰ ਰਘੂਵੰਸ਼ੀ ਦੀਆਂ 79 ਦੌੜਾਂ ਦੀ ਮਦਦ ਨਾਲ ਪੰਜ ਵਿਕਟਾਂ 'ਤੇ 307 ਦੌੜਾਂ ਬਣਾਈਆਂ ਤੇ ਇਸ ਤੋਂ ਬਾਅਦ ਆਇਰਲੈਂਡ ਨੂੰ 39 ਓਵਰਾਂ ਵਿਚ 133 ਦੌੜਾਂ 'ਤੇ ਢੇਰ ਕਰ ਦਿੱਤਾ। ਕਪਤਾਨ ਯਸ਼ ਧੁਲ ਤੇ ਉਪ ਕਪਤਾਨ ਸ਼ੇਖ ਰਾਸ਼ਿਦ ਉਨ੍ਹਾਂ ਖਿਡਾਰੀਆਂ ਵਿਚ ਸ਼ਾਮਲ ਸਨ, ਜਿਨ੍ਹਾਂ ਦਾ ਟੈਸਟ ਪਾਜ਼ੇਟਿਵ ਆਉਣ ਦੇ ਕਾਰਨ ਇਕਾਂਤਵਾਸ ਹੋਏ। ਅਜਿਹੀ ਸਥਿਤੀ ਵਿਚ ਨਿਸ਼ਾਂਤ ਸਿੰਧੂ ਨੇ ਟੀਮ ਦੀ ਅਗਵਾਈ ਕੀਤੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।