ਅੰਡਰ-19 ਮਹਿਲਾ ਸੈਫ ਚੈਂਪੀਅਨਸ਼ਿਪ, ਨੇਪਾਲ ਨਾਲ ਭਿੜੇਗਾ ਭਾਰਤ

Monday, Feb 05, 2024 - 07:18 PM (IST)

ਅੰਡਰ-19 ਮਹਿਲਾ ਸੈਫ ਚੈਂਪੀਅਨਸ਼ਿਪ, ਨੇਪਾਲ ਨਾਲ ਭਿੜੇਗਾ ਭਾਰਤ

ਢਾਕਾ- ਭਾਰਤੀ ਮਹਿਲਾ ਫੁੱਟਬਾਲ ਟੀਮ ਬੰਗਲਾਦੇਸ਼ ਵਿਰੁੱਧ 0-1 ਦੀ ਨਿਰਾਸ਼ਾਜਨਕ ਹਾਰ ਤੋਂ ਉੱਭਰ ਕੇ ਮੰਗਲਵਾਰ ਨੂੰ ਇੱਥੇ ਅੰਡਰ-19 ਮਹਿਲਾ ਸੈਫ ਚੈਂਪੀਅਨਸ਼ਿਪ ਵਿਚ ਨੇਪਾਲ ਵਿਰੁੱਧ ਜਿੱਤ ਦਰਜ ਕਰਨ ਦੇ ਇਰਾਦੇ ਨਾਲ ਉਤਰੇਗੀ। ਐਤਵਾਰ ਨੂੰ ਭਾਰਤ ਨੇ ਮੇਜ਼ਬਾਨ ਬੰਗਲਾਦੇਸ਼ ਵਿਰੁੱਧ ਇੰਜਰੀ ਟਾਈਮ ਵਿਚ ਗੋਲ ਖਾਧਾ ਸੀ, ਜਿਸ ਕਾਰਨ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤ ਜੇਕਰ ਮੰਗਲਵਾਰ ਨੂੰ ਨੇਪਾਲ ਵਿਰੁੱਧ ਜਿੱਤ ਦਰਜ ਕਰਦਾ ਹੈ ਜਾਂ ਮੁਕਾਬਲਾ ਡਰਾਅ ਵੀ ਕਰਵਾ ਲੈਂਦਾ ਹੈ ਤਾਂ ਫਾਈਨਲ ਵਿਚ ਜਗ੍ਹਾ ਬਣਾ ਲਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

Aarti dhillon

Content Editor

Related News