ਡੈੱਨਮਾਰਕ ''ਚ ਡਾਨਾ ਕੱਪ ''ਚ ਹਿੱਸਾ ਲਵੇਗੀ ਅੰਡਰ-19 ਟੀਮ
Wednesday, Jul 11, 2018 - 03:23 AM (IST)

ਨਵੀਂ ਦਿੱਲੀ- ਇੰਡੋ ਯੂਰਪੀਅਨ ਸਪੋਰਟਸ ਦੇ ਬੈਨਰ ਹੇਠ 20 ਮੈਂਬਰੀ ਅੰਡਰ-19 ਫੁੱਟਬਾਲ ਟੀਮ ਡੈੱਨਮਾਰਕ ਵਿਚ 23 ਤੋਂ 28 ਜੁਲਾਈ ਤਕ ਹੋਣ ਵਾਲੇ ਵੱਕਾਰੀ ਡਾਨਾ ਕੱਪ ਟੂਰਨਾਮੈਂਟ ਵਿਚ ਹਿੱਸਾ ਲਵੇਗੀ।
ਇਹ ਟੀਮ ਅਧਿਕਾਰਤ ਸੱਦੇ 'ਤੇ ਇਸ ਟੂਰਨਾਮੈਂਟ ਵਿਚ ਹਿੱਸਾ ਲਵੇਗੀ। ਇਸ ਟੀਮ ਵਿਚ ਉਹ ਛੇ ਖਿਡਾਰੀ ਵੀ ਸ਼ਾਮਲ ਹਨ, ਜਿਹੜੇ ਇਸ ਸਮੇਂ ਜਰਮਨੀ ਵਿਚ ਟਰੇਨਿੰਗ ਲੈ ਰਹੇ ਹਨ।
ਟੂਰਨਾਮੈਂਟ ਵਿਚ 23,000 ਟੀਮਾਂ, 5500 ਲੜਕੀਆਂ, 17000 ਲੜਕੇ ਤੇ39000 ਕਲੱਬ ਹਿੱਸਾ ਲੈਣਗੇ। ਟੂਰਨਾਮੈਂਟ ਵਿਚ 57000 ਮੈਚ ਖੇਡੇ ਜਾਣਗੇ।