ਅੰਡਰ-17 ਵਿਸ਼ਵ ਕੱਪ ਟਰਾਫੀ ਐਤਵਾਰ ਨੂੰ ਹੋਵੇਗੀ ''ਗੇਟਵੇ ਆਫ ਇੰਡੀਆ'' ''ਤੇ

09/09/2017 11:22:02 PM

ਮੁੰਬਈ— ਭਾਰਤ 'ਚ ਹੋਣ ਵਾਲੇ ਅੰਡਰ-17 ਫੁੱਟਬਾਲ ਵਿਸ਼ਵ ਕੱਪ ਟਰਾਫੀ ਨੂੰ ਐਤਵਾਰ 'ਗੇਟਵੇ ਆਫ ਇੰਡੀਆ' 'ਤੇ ਆਮ ਲੋਕਾਂ ਦੇ ਲਈ ਰੱਖਿਆ ਜਾਵੇਗਾ। ਫੀਫਾ ਅੰਡਰ-17 ਵਿਸ਼ਵ ਕੱਪ ਦੇ 'ਟਰਾਫੀ ਝਲਕ'  ਪ੍ਰੋਗਰਾਮ ਦੇ ਤਹਿਤ ਇਸ ਸ਼ਾਮ 4 ਵਜੇ ਤੋਂ 8 ਵਜੇ ਤਕ ਰੱਖਿਆ ਜਾਵੇਗਾ। ਭਾਰਤ ਪਹਿਲੀ ਬਾਰ ਫੀਫਾ ਅੰਡਰ-17 ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਿਹਾ ਹੈ।
ਇਹ ਟੂਰਨਾਮੈਂਟ 6 ਅਕਤੂਬਰ ਤੋਂ ਸ਼ੁਰੂ ਹੋਵੇਗਾ। ਵਿਸ਼ਵ ਕੱਪ ਦੇ ਮੈਚ ਨਵੀਂ ਮੁੰਬਈ, ਦਿੱਲੀ, ਗੁਵਾਹਾਟੀ, ਕੋਚੀ, ਗੋਆ ਅਤੇ ਕੋਲਕਾਤਾ 'ਚ ਖੇਡਿਆ ਜਾਵੇਗਾ। ਇਸ ਤੋਂ ਪਹਿਲੇ ਅੰਧੇਰੀ ਖੇਡ ਪਰਿਸਰ 'ਚ ਖੇਡ ਮੰਤਰਾਲੇ ਦੇ 'ਮਿਸ਼ਨ ਇਲੈਵਨ ਮਿਲਿਅਨ' ਤਿਉਹਾਰ ਦਾ ਆਯੋਜਨ ਕੀਤਾ ਗਿਆ।


Related News