ਕਈ ਨੌਜਵਾਨ ਖਿਡਾਰੀਆਂ ਲਈ ਮਹੱਤਵਪੂਰਨ ਹੋਵੇਗਾ ਅੰਡਰ-17 ਵਿਸ਼ਵ ਕੱਪ : ਰੋਨਾਲਡਿਨਹੋ

09/24/2017 4:01:23 AM

ਨਵੀਂ ਦਿੱਲੀ— ਭਾਰਤ ਫੀਫਾ ਅੰਡਰ-17 ਵਿਸ਼ਵ ਕੱਪ ਦੇ 17ਵੇਂ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਿਹਾ ਹੈ ਅਤੇ ਬ੍ਰਾਜ਼ੀਲ ਦੇ ਮਹਾਨ ਫੁੱਟਬਾਲਰ ਰੋਨਾਲਡਿਨਹੋ ਨੇ ਕਿਹਾ ਹੈ ਕਿ ਇਹ ਟੂਰਨਾਮੈਂਟ ਕਈ ਨੌਜਵਾਨ ਖਿਡਾਰੀਆਂ ਲਈ ਮਹੱਤਵਪੂਰਨ ਹੋਵੇਗਾ ਕਿਉਂਕਿ ਇਸ ਨਾਲ ਉਨ੍ਹਾਂ ਦੇ ਚਮਕਦਾਰ ਕਰੀਅਰ ਦੀ ਵੀ ਬਿਹਤਰੀਨ ਸ਼ੁਰੂਆਤ ਹੋਈ ਸੀ, ਜਦੋਂ ਉਨ੍ਹਾਂ ਨੇ 1997 'ਚ ਇਸ ਟੂਰਨਾਮੈਂਟ ਦਾ ਖਿਤਾਬ ਜਿੱਤਿਆ ਸੀ।
ਰੋਨਾਲਡਿਨਹੋ ਨੇ ਮਿਸਰ 'ਚ 20 ਸਾਲ ਪਹਿਲਾਂ ਬ੍ਰਾਜ਼ੀਲ ਨੂੰ ਪਹਿਲਾ ਫੀਫਾ ਅੰਡਰ-17 ਵਿਸ਼ਵ ਕੱਪ ਖਿਤਾਬ ਦਿਵਾਇਆ ਸੀ। ਉਹ ਇਕੋ-ਇਕ ਖਿਡਾਰੀ ਹੈ, ਜਿਸ ਨੇ ਫੀਫਾ ਅੰਡਰ-17 ਵਿਸ਼ਵ ਕੱਪ (1997 'ਚ) ਅਤੇ ਫੀਫਾ ਵਿਸ਼ਵ ਕੱਪ ਫਾਈਨਲਸ (2002 'ਚ) ਦੋਵੇਂ ਟੂਰਨਾਮੈਂਟ ਜਿੱਤੇ ਹਨ। ਫੀਫਾ ਅੰਡਰ-17 ਵਿਸ਼ਵ ਕੱਪ 'ਚ ਹਿੱਸਾ ਲੈਣ ਵਾਲੇ ਕੁਲ 12 ਖਿਡਾਰੀਆਂ ਨੇ ਫੀਫਾ ਵਿਸ਼ਵ ਕੱਪ ਫਾਈਨਲਸ 'ਚ ਆਪਣੇ ਦੇਸ਼ ਦੀ ਅਗਵਾਈ ਕੀਤੀ ਹੈ।


Related News