ਹੁਣ ਅੰਡਰ-17 ਵਿਸ਼ਵ ਕੱਪ ਖਿਡਾਰੀ ਬੋਰਿਸ ਥਾਂਗਜਾਮ ਆਏ ਕੋਵਿਡ-19 ਪਾਜ਼ੇਟਿਵ

Thursday, Aug 20, 2020 - 05:33 PM (IST)

ਹੁਣ ਅੰਡਰ-17 ਵਿਸ਼ਵ ਕੱਪ ਖਿਡਾਰੀ ਬੋਰਿਸ ਥਾਂਗਜਾਮ ਆਏ ਕੋਵਿਡ-19 ਪਾਜ਼ੇਟਿਵ

ਨਵੀਂ ਦਿੱਲੀ (ਭਾਸ਼ਾ) : ਭਾਰਤ ਦੇ 2017 ਫੀਫਾ ਅੰਡਰ-17 ਵਿਸ਼ਵ ਕੱਪ ਟੀਮ ਦੇ ਮੈਂਬਰ ਬੋਰਿਸ ਸਿੰਘ ਥਾਂਗਜਾਮ ਨੂੰ ਵੀਰਵਾਰ ਨੂੰ ਕੋਵਿਡ-19 ਜਾਂਚ ਵਿਚ ਪਾਜ਼ੇਟਿਵ ਪਾਇਆ ਗਿਆ। ਇਸ ਤਰ੍ਹਾਂ ਉਹ ਸਰਗਰਮ ਫੁੱਟਬਾਲਰਾਂ ਵਿਚ ਪਾਜ਼ੇਟਿਵ ਆਉਣ ਵਾਲੇ ਪਹਿਲੇ ਖਿਡਾਰੀ ਹਨ। ਇੰਫਾਲ ਦੇ 20 ਸਾਲ ਦੇ ਬੋਰਿਸ 2017 ਵਿਚ ਅੰਡਰ-17 ਵਿਸ਼ਵ ਕੱਪ ਵਿਚ ਭਾਰਤ ਦੇ 3 ਵਿਚੋਂ 2 ਮੈਚਾਂ ਵਿਚ ਖੇਡੇ ਸਨ, ਜਿਸ ਦੀ ਮੇਜਬਾਨੀ ਦੇਸ਼ ਨੇ ਕੀਤੀ ਸੀ। ਉਨ੍ਹਾਂ ਨੂੰ ਮਣੀਪੁਰ ਵਿਚ ਇਕਾਂਤਵਾਸ ਵਿਚ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ: ਦੱਖਣੀ ਅਫ਼ਰੀਕਾ ਦੇ 2 ਕ੍ਰਿਕਟਰ ਕੋਰੋਨਾ ਪਾਜ਼ੇਟਿਵ

ਬੋਰਿਸ ਦੇ ਕਰੀਬੀ ਰਿਸ਼ਤੇਦਾਰ ਨੇ ਇੰਫਾਲ ਤੋਂ ਕਿਹਾ, 'ਬੋਰਿਸ ਕੋਵਿਡ-19 ਜਾਂਚ ਵਿਚ ਪਾਜ਼ੇਟਿਵ ਆਏ ਹਨ, ਉਨ੍ਹਾਂ ਦਾ ਨਾਮ ਉਨ੍ਹਾਂ ਲੋਕਾਂ ਦੀ ਨਵੀਂ ਸੂਚੀ ਵਿਚ ਹੈ, ਜਿਨ੍ਹਾਂ ਨੂੰ ਪਾਜ਼ੇਟਿਵ ਪਾਇਆ ਗਿਆ ਹੈ। ਉਹ ਇਕਾਂਤਵਾਸ ਵਿਚ ਰਹਿਣਗੇ। ਬੋਰਿਸ ਇਸ ਸਮੇਂ ਇੰਡੀਅਨ ਸੁਪਰ ਲੀਗ ਦੀ ਟੀਮ ਏਟੀਕੇ ਮੋਹਨ ਬਾਗਾਨ ਵਿਚ ਹਨ। ਉਨ੍ਹਾਂ ਨੇ 2018 ਵਿਚ ਏਟੀਕੇ ਨਾਲ ਕਰਾਰ ਕੀਤਾ ਸੀ, ਇਸ ਤੋਂ ਪਹਿਲਾਂ ਉਹ 2 ਸਾਲ ਤੱਕ ਅਖਿਲ ਭਾਰਤੀ ਫੁੱਟਬਾਲ ਫੈਡਰੇਸ਼ਨ ਦੀ ਡਿਵੈਲਪਮੈਂਟਲ ਟੀਮ ਇੰਡੀਅਨ ਏਰੋਜ ਵਿਚ ਸਨ। ਉਹ ਭਾਰਤ ਦੀ ਉਸ ਅੰਡਰ-20 ਟੀਮ ਦਾ ਵੀ ਹਿੱਸਾ ਸਨ ਜਿਸ ਨੇ 2018 ਵਿਚ ਸਪੇਨ ਵਿਚ ਕੋਟਿਫ ਟੂਰਨਾਮੈਂਟ ਵਿਚ ਅਰਜਨਟੀਨਾ ਨੂੰ 2-1 ਤੋਂ ਹਰਾਇਆ ਸੀ।  

ਇਹ ਵੀ ਪੜ੍ਹੋ: IPL 2020: ਹਰਭਜਨ ਸਿੰਘ ਨੂੰ ਲੈ ਕੇ ਸਾਹਮਣੇ ਆਈ ਵੱਡੀ ਜਾਣਕਾਰੀ, ਟੀਮ ਨਾਲ ਨਹੀਂ ਜਾਣਗੇ UAE


author

cherry

Content Editor

Related News