ਫੈਸ਼ਨ ਡਿਜ਼ਾਈਨਰ ਨਾਲ ਕੀਤਾ ਸੀ ਉਮੇਸ਼ ਯਾਦਵ ਨੇ ਵਿਆਹ
Monday, Apr 16, 2018 - 06:02 AM (IST)

ਜਲੰਧਰ— ਭਾਰਤੀ ਕ੍ਰਿਕਟਰ ਟੀਮ ਦੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਤੇ ਤਾਨੀਆ ਵਾਧਵਾ ਦੀ ਲਵ ਸਟੋਰੀ ਕਿਸੇ ਹਿੰਦੀ ਫਿਲਮ ਦੀ ਕਹਾਣੀ ਤੋਂ ਘੱਟ ਨਹੀਂ ਹੈ। ਤਾਨੀਆ ਦੀ ਕਿਸੇ ਦੋਸਤ ਨੇ ਉਮੇਸ਼ ਯਾਦਵ ਨਾਲ ਪਹਿਲੀ ਮੁਲਾਕਾਤ ਕਰਵਾਈ ਸੀ। ਇਨ੍ਹਾਂ ਦੋਵਾਂ ਦੀ ਪਹਿਲੀ ਮੁਲਾਕਾਤ ਸਾਲ 2010 ਦੇ ਆਈ. ਪੀ. ਐੱਲ. ਦੌਰਾਨ ਇਕ ਦੋਸਤ ਨੇ ਕਰਾਈ ਸੀ। ਇਸ ਪਹਿਲੀ ਮੁਲਾਕਾਤ ਤੋਂ ਬਾਅਦ ਦੋਵੇਂ ਦੋਸਤ ਬਣ ਗਏ ਤੇ ਹੌਲੀ-ਹੌਲੀ ਇਸ ਦੋਸਤੀ ਨੇ ਪਿਆਰ ਦਾ ਰੂਪ ਲੈ ਲਿਆ। ਉਮੇਸ਼ ਯਾਦਵ ਨੇ ਆਪਣੇ ਪਿਆਰ ਨੂੰ ਸਾਲ 2012 ਵਿਚ ਪ੍ਰਪੋਜ਼ ਕੀਤਾ ਤੇ ਤਾਨੀਆ ਨੇ ਉਮੇਸ਼ ਦੇ ਪ੍ਰਪੋਜ਼ਲ ਨੂੰ ਸਵੀਕਾਰ ਕਰ ਲਿਆ। ਇਸ ਤੋਂ ਬਾਅਦ ਦੋਵੇਂ 29 ਮਈ 2013 ਨੂੰ ਵਿਆਹ ਦੇ ਬੰਧਨ 'ਚ ਬੱਝ ਗਏ। ਤਾਨੀਆ ਪੇਸ਼ੇ ਤੋਂ ਫੈਸ਼ਨ ਡਿਜ਼ਾਈਨਰ ਹੈ। ਤਾਨੀਆ ਕਈ ਵਾਰ ਆਪਣੇ ਪਤੀ ਉਮੇਸ਼ ਯਾਦਵ ਨੂੰ ਚੀਅਰ ਕਰਨ ਲਈ ਮੈਦਾਨ 'ਤੇ ਨਜ਼ਰ ਆਉਂਦੀ ਰਹਿੰਦੀ ਹੈ। ਦੋਵਾਂ ਦੀ ਜੋੜੀ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਦੋਵੇਂ ਇਕ-ਦੂਜੇ ਲਈ ਹੀ ਬਣੇ ਹਨ।