ਪਾਵਰਪਲੇ ਦੇ ਸਭ ਤੋਂ ਖਤਰਨਾਕ ਗੇਂਦਬਾਜ਼ ਬਣੇ ਓਮੇਸ਼ ਯਾਦਵ, ਸਾਹਮਣੇ ਆਏ ਅੰਕੜੇ

05/05/2018 8:59:06 PM

ਜਲੰਧਰ— ਚੇਨਈ ਸੁਪਰ ਕਿੰਗਜ ਖਿਲਾਫ ਪੁਣੇ ਦੇ ਐੱਮ.ਸੀ.ਏ ਸਟੇਡੀਅਮ 'ਚ ਖੇਡੇ ਗਏ ਟੀ-20 ਮੁਕਾਬਲੇ 'ਚ ਕੋਲਕਾਤਾ ਦੇ ਤੇਜ਼ ਗੇਂਦਬਾਜ਼ ਓਮੇਸ਼ ਯਾਦਵ ਨੇ ਇਕ ਇਸ ਤਰ੍ਹਾਂ ਦਾ ਰਿਕਾਰਡ ਬਣਾਇਆ ਹੈ ਜੋ ਉਸ ਨੂੰ ਪਾਵਰਪਲੇ ਦੇ ਸਭ ਤੋਂ ਖਤਰਨਾਕ ਬੱਲੇਬਾਜ਼ਾਂ 'ਚ ਸ਼ੂਮਾਰ ਹੈ। ਦਰਅਸਲ ਓਮੇਸ਼ ਆਈ.ਪੀ.ਐੱਲ.-11 'ਚ 13 ਵਿਕਟਾਂ ਹਾਸਲ ਕਰ ਚੁੱਕਾ ਹੈ। ਇਸ 'ਚ 11 ਵਿਕਟਾਂ ਪਾਵਰਪਲੇ ਓਵਰ ਦੌਰਾਨ ਹਾਸਲ ਕੀਤੀਆਂ ਹਨ। ਇਹ ਇਸ ਸੀਜ਼ਨ ਦਾ ਸਭ ਤੋਂ ਵਧੀਆ ਰਿਕਾਰਡ ਹੈ। ਕੋਈ ਹੋਰ ਗੇਂਦਬਾਜ਼ੀ ਇਸ ਰਿਕਾਰਡ ਦੇ ਨੇੜੇ ਨਹੀ ਹੈ। ਇਸ ਦੌਰਾਨ ਇਹ ਸਾਬਤ ਹੁੰਦਾ ਹੈ ਕਿ ਓਮੇਸ਼ ਪਾਵਰਪਲੇ 'ਚ ਕਿੰਨ੍ਹਾਂ ਖਤਰਨਾਕ ਗੇਂਦਬਾਜ਼ ਹੈ। ਵੈਸੇ ਚੇਨਈ ਅਤੇ ਕੋਲਕਾਤਾ ਦੇ ਮੈਚ ਦੌਰਾਨ ਕਈ ਹੋਰ ਰਿਕਾਰਡ ਵੀ ਬਣੇ।
ਪਹਿਲੀ ਓਵਰ ਦੀ ਸਭ ਤੋਂ ਵੱਡੀ ਔਸਤ ਨਿਕਲੀ
ਆਈ.ਪੀ.ਐੱਲ.-11 'ਚ ਚੇਨਈ ਸੁਪਰ ਕਿੰਗਜ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਹਿਲੇ ਹੀ ਓਵਰ 'ਚ 9 ਦੌੜਾਂ ਬਣਾਈਆਂ। ਸੀਜ਼ਨ 'ਚ ਚੇਨਈ ਹਰ ਵਾਰ ਮੈਚ ਦੇ ਪਹਿਲੇ ਓਵਰ 'ਚ ਵਧੀਆ ਦੌੜਾਂ ਬਣਾਉਂਦੀ ਹੈ। ਆਈ.ਪੀ.ਐੱਲ. ਰਿਕਾਰਡ ਤੋਂ ਨਿਕਲੇ ਅੰਕੜਿਆਂ ਮੁਤਾਬਕ ਚੇਨਈ ਦਾ ਹੁਣ ਤੱਕ ਦੇ ਮੈਚਾਂ ਦੀ ਪਹਿਲੀ ਓਵਰ 'ਚ ਰਨ ਰੇਟ 8.90 ਰਿਹਾ ਹੈ ਜੋ ਕਿ ਪੰਜਾਬ ਦੇ 8.63 ਦੀ ਔਸਤ ਤੋਂ ਓਪਰ ਹੈ। ਇਸ ਕ੍ਰਮ 'ਚ ਰਾਜਸਥਾਨ 7.13 ਦੇ ਨਾਲ ਤੀਜੇ, ਕੇ.ਕੇ.ਆਰ. ਅਤੇ ਆਰ.ਸੀ.ਬੀ. 6.67 ਦੇ ਨਾਲ ਚੌਥੇ, ਮੁੰਬਈ 5.00 ਦੇ ਨਾਲ ਪੰਜਵੇਂ, ਦਿੱਲੀ 4.78 ਦੇ ਨਾਲ 6ਵੇਂ ਅਤੇ ਹੈਦਾਰਾਬਾਦ 3.75 ਦੀ ਰਨਰੇਟ ਦੇ ਨਾਲ ਸੱਤਵੇਂ ਨੰਬਰ 'ਤੇ ਬਣਿਆ ਹੋਇਆ ਹੈ।
ਰਾਇਡੂ ਦੇ ਕੋਲ ਆਈ ਆਰੇਂਜ ਕੈਪ
ਚੇਨਈ ਸੁਪਰ ਕਿੰਗਜ ਦੇ ਬੱਲੇਬਾਜ਼ ਅੰਬਾਤੀ ਰਾਇਡੂ ਕੋਲਕਾਤਾ ਖਿਲਾਫ 32 ਦੌੜਾਂ ਬਣਾਉਂਦੇ ਹੀ ਆਈ.ਪੀ.ਐੱਲ-11 'ਚ ਸਭ ਤੋਂ ਜ਼ਿਆਦਾ 423 ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਉਸ ਨੇ ਦਿੱਲੀ ਦੇ ਰਿਸ਼ਭ ਪੰਤ 375 ਨੂੰ ਪਿੱਛੇ ਛੱਡਿਆ। ਰਾਇਡੂ ਇਸ ਸੀਜ਼ਨ 'ਚ ਸ਼ਾਨਦਾਰ ਫਾਰਮ ਕਰ ਰਿਹਾ ਹੈ। ਹੁਣ ਤੱਕ ਖੇਡੇ 10 ਮੈਚਾਂ 'ਚ ਉਹ 151 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾ ਰਹੇ ਹਨ। ਸਭ ਤੋਂ ਜ਼ਿਆਦਾ ਚੌਕੇ ਅਤੇ ਛੱਕੇ ਲਗਾਉਣ ਦੀ ਲਿਸਟ 'ਚ ਵੀ ਉਹ ਬਣੇ ਹੋਏ ਹਨ। 
 


Related News