ਉਮੇਸ਼ ਯਾਦਵ ਨੂੰ ਟੀਮ ''ਚ ਸ਼ਾਮਲ ਕੀਤੇ ਜਾਣ ''ਤੇ ਸੁਨੀਲ ਗਾਵਸਕਰ ਨੇ ਉਠਾਏ ਸਵਾਲ

02/27/2019 1:42:02 PM

ਨਵੀਂ ਦਿੱਲੀ— ਦੋ ਟੀ-20 ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ 'ਚ ਮਿਲੀ ਹਾਰ ਦੇ ਬਾਅਦ ਉਮੇਸ਼ ਯਾਦਵ ਦੀ ਗੇਂਦਬਾਜ਼ੀ ਦੀ ਆਲੋਚਨਾ ਹੋ ਰਹੀ ਹੈ। ਦਰਅਸਲ ਆਸਟਰੇਲੀਆ ਨੂੰ ਆਖਰੀ ਓਵਰ 'ਚ ਜਿੱਤ ਲਈ 14 ਦੌੜਾਂ ਦੀ ਜ਼ਰੂਰਤ ਸੀ। ਪਰ ਆਖ਼ਰੀ ਓਵਰ ਲੈ ਕੇ ਆਏ ਉਮੇਸ਼ ਯਾਦਵ ਪ੍ਰਭਾਵੀ ਨਹੀਂ ਦਿਸੇ ਅਤੇ ਦੌੜ ਬਚਾਉਣ 'ਚ ਕਾਮਯਾਬ ਨਹੀਂ ਹੋ ਸਕੇ। ਸਾਬਕਾ ਭਾਰਤੀ ਧਾਕੜ ਬੱਲੇਬਾਜ਼ ਸੁਨੀਲ ਗਾਵਸਕਰ ਨੇ ਉਮੇਸ਼ ਨੂੰ ਵਾਰ-ਵਾਰ ਸੀਮਿਤ ਓਵਰ ਕ੍ਰਿਕਟ 'ਚ ਮੌਕਾ ਦਿੱਤੇ ਜਾਣ 'ਤੇ ਹੀ ਸਵਾਲ ਖੜੇ ਕਰ ਦਿੱਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਮੇਸ਼ ਨੇ ਵ੍ਹਾਈਟ ਬਾਲ ਕ੍ਰਿਕਟ 'ਚ ਆਪਣਾ ਪ੍ਰਭਾਵ ਨਹੀਂ ਛੱਡਿਆ ਹੈ। ਇਸ ਲਈ ਉਸ ਦੀ ਜਗ੍ਹਾ ਕਿਸੇ ਹੋਰ ਨੂੰ ਮੌਕਾ ਦਿੱਤਾ ਜਾ ਸਕਦਾ ਹੈ।
PunjabKesari
ਅੱਗੇ ਗਾਵਸਕਰ ਨੇ ਕਿਹਾ ਕਿ ਭਾਰਤ ਨੂੰ ਹਰ ਟੀਮ ਖਾਸ ਕਰਕੇ ਛੋਟੇ ਫਾਰਮੈਟ 'ਚ ਵਿਰੋਧੀ ਟੀਮ ਨੂੰ ਘੱਟ ਨਹੀਂ ਸਮਝਣਾ ਚਾਹੀਦਾ ਹੈ। ਸ਼ਾਇਦ ਭਾਰਤ ਨੇ ਵਿਸ਼ਾਖਾਪਟਨਮ 'ਚ ਅਜਿਹਾ ਹੀ ਕੀਤਾ ਹੈ ਸਿਰਫ ਤਿੰਨ ਬੱਲੇਬਾਜ਼ਾਂ ਰਿਸ਼ਭ ਪੰਤ, ਧੋਨੀ, ਕਾਰਤਿਕ ਅਤੇ ਕਰੁਣਾਲ ਪੰਡਯਾ ਨੇ ਸਕੋਰ ਵਧਾਉਣ ਦੀ ਉਮੀਦ ਕੀਤੀ। ਜਦਕਿ ਅਰਧ ਸੈਂਕੜਾ ਲਗਾਉਣ ਵਾਲੇ ਕੇ.ਐੱਲ. ਰਾਹੁਲ ਅਤੇ ਮਯੰਕ ਮਾਰਕੰਡੇ ਦੀ ਗੇਂਦਬਾਜ਼ੀ ਨੂੰ ਗਾਵਸਕਰ ਭਾਰਤ ਲਈ ਇਕ ਹਾਂ ਪੱਖੀ ਗੱਲ ਮੰਨਦੇ ਹਨ। ਉਨ੍ਹਾਂ ਕਿਹਾ, ''ਭਾਰਤ ਲਈ ਪਲੱਸ ਪੁਆਇੰਟ ਇਹ ਹੈ ਕਿ ਕੇ.ਐੱਲ. ਰਾਹੁਲ ਫਾਰਮ 'ਚ ਆ ਗਏ ਹਨ ਅਤੇ ਮਯੰਕ ਅਗਰਵਾਲ ਨੇ ਦਬਾਅ 'ਚ ਚੰਗਾ ਪ੍ਰਦਰਸ਼ਨ ਕੀਤਾ।


Tarsem Singh

Content Editor

Related News