ਯੂਕ੍ਰੇਨ ਦੀ ਟੈਨਿਸ ਸਟਾਰ ਸਵਿਤੋਲਿਨਾ ਨੇ ਰੂਸੀ ਖਿਡਾਰੀ ਦੇ ਖ਼ਿਲਾਫ਼ ਖੇਡਣ ਤੋਂ ਕੀਤਾ ਮਨ੍ਹਾ

Tuesday, Mar 01, 2022 - 12:41 PM (IST)

ਯੂਕ੍ਰੇਨ ਦੀ ਟੈਨਿਸ ਸਟਾਰ ਸਵਿਤੋਲਿਨਾ ਨੇ ਰੂਸੀ ਖਿਡਾਰੀ ਦੇ ਖ਼ਿਲਾਫ਼ ਖੇਡਣ ਤੋਂ ਕੀਤਾ ਮਨ੍ਹਾ

ਕੀਵ- ਯੂਕ੍ਰੇਨ ਦੀ ਟੈਨਿਸ ਸਟਾਰ ਐਲਿਨਾ ਸਵਿਤੋਲਿਨਾ ਨੇ ਮਾਨਟੇਰੀ ਓਪਨ ਤੋਂ ਆਪਣਾ ਨਾਂ ਵਾਪਸ ਲੈ ਲਿਆ ਹੈ। ਉਹ ਮੰਗਲਵਾਰ ਨੂੰ ਪਹਿਲੇ ਦੌਰ 'ਚ ਰੂਸ ਦੀ ਅਨਾਸਤਾਸੀਆ ਪੋਟਾਪੋਵਾ ਦ ਖ਼ਿਲਾਫ਼ ਖੇਡਣ ਵਾਲੀ ਸੀ। ਦੁਨੀਆ ਦੀ 15ਵੀਂ ਰੈਂਕਿੰਗ ਦੀ ਖਿਡਾਰੀ ਸਵਿਤੋਲਿਨਾ ਨੇ ਐਸੋਸੀਏਸ਼ਨ ਆਫ਼ ਟੈਨਿਸ ਪ੍ਰੋਫੈਸ਼ਨਲਸ (ਏ. ਟੀ. ਪੀ.) ਤੋਂ ਰੂਸੀ ਜਾਂ ਬੇਲਾਰੂਸੀ ਨਾਗਰਿਕਾਂ ਨੂੰ ਬਿਨਾ ਕਿਸੇ ਰਾਸ਼ਟਰੀ ਚਿੰਨ੍ਹ, ਝੰਡੇ ਜਾਂ ਗੀਤ ਤੋਂ ਸਿਰਫ ਐਥਲੀਟ ਦੇ ਰੂਪ 'ਚ ਸਵੀਕਾਰ ਕਰਨ ਲਈ ਆਈ. ਓ. ਸੀ ਦੀਆਂ ਸ਼ਿਫ਼ਾਰਸ਼ਾਂ ਦੀ ਪਾਲਣਾ ਕਰਨ ਦੀ ਬੇਨਤੀ ਕੀਤੀ ਹੈ।

ਇਹ ਵੀ ਪੜ੍ਹੋ : ਯੂਕ੍ਰੇਨੀ ਖਿਡਾਰੀਆਂ ਨੇ WTA ਤੋਂ ਰੂਸ ਦੀ ਨਿੰਦਾ ਕਰਨ ਦੀ ਕੀਤੀ ਮੰਗ

ਯੂਕ੍ਰੇਨੀ ਖਿਡਾਰੀ ਨੇ ਕਿਹਾ ਕਿ ਉਹ ਕੱਲ੍ਹ ਮਾਨਟੇਰੀ 'ਚ ਨਹੀਂ ਖੇਡੇਗੀ ਤੇ ਨਾ ਹੀ ਉਹ ਰੂਸੀ ਜਾਂ ਬੇਲਾਰੂਸੀ ਟੈਨਿਸ ਖਿਡਾਰੀਆਂ ਦੇ ਖ਼ਿਲਾਫ ਕੋਈ ਹੋਰ ਮੈਚ ਖੇਡੇਗੀ। ਉਨ੍ਹਾਂ ਕਿਹਾ 'ਮੈਂ ਕਿਸੇ ਵੀ ਰੂਸੀ ਐਥਲੀਟ ਨੂੰ ਦੋਸ਼ ਨਹੀਂ ਦਿੰਦੀ। ਉਹ ਸਾਡੀ ਮਾਤਭੂਮੀ 'ਤੇ ਹਮਲਾ ਕਰਨ ਲਈ ਜ਼ਿੰਮੇਵਾਰ ਨਹੀਂ ਹਨ। ਇਸ ਤੋਂ ਇਲਾਵਾ ਮੈਂ ਸਾਰੇ ਖਿਡਾਰੀਆਂ ਨੂੰ ਖ਼ਾਸ ਤੌਰ 'ਤੇ ਰੂਸੀ ਤੇ ਬੇਲਾਰੂਸੀਆਂ ਨੂੰ ਧੰਨਵਾਦ ਦੇਣਾ ਚਾਹੁੰਦੀ ਹਾਂ, ਜਿਨ੍ਹਾਂ ਨੇ ਜੰਗ ਦੇ ਖ਼ਿਲਾਫ਼ ਬਹਾਦਰੀ ਨਾਲ ਆਵਾਜ਼ ਉਠਾਈ। ਉਨ੍ਹਾਂ ਦਾ ਸਮਰਥਨ ਜ਼ਰੂਰੀ ਹੈ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News