ਯੂਕ੍ਰੇਨੀ ਖਿਡਾਰੀਆਂ ਨੇ WTA ਤੋਂ ਰੂਸ ਦੀ ਨਿੰਦਾ ਕਰਨ ਦੀ ਕੀਤੀ ਮੰਗ
Tuesday, Mar 01, 2022 - 11:41 AM (IST)
ਕੀਵ- ਯੂਕ੍ਰੇਨੀ ਟੈਨਿਸ ਖਿਡਾਰੀ ਮਾਰਤਾ ਕੋਸਤਯੁਕ ਤੇ ਲੇਸੀਆ ਤਸੁਰੇਂਕੋ ਨੇ ਆਪਣੇ ਦੇਸ਼ 'ਚ ਰੂਸੀ ਫੌਜੀ ਕਾਰਵਾਈ ਦੀ ਨਿੰਦਾ ਨਹੀਂ ਕਰਨ ਲਈ ਮਹਿਲਾ ਟੈਨਿਸ ਸੰਘ (ਡਬਲਯੂ. ਟੀ. ਏ.) ਦੀ ਆਲੋਚਨਾ ਕੀਤੀ। ਕੋਸਤਯੁਕ ਤੇ ਤਸੁਰੇਂਕੋ ਨੇ ਬਿਆਨ 'ਚ ਕਿਹਾ, 'ਸਾਡੀ ਮਾਤਭੂਮੀ ਦੀ ਸਥਿਤੀ 'ਤੇ ਪ੍ਰਤੀਕਿਰਿਆ ਦੀ ਕਮੀ 'ਤੇ ਕਾਫ਼ੀ ਹੈਰਾਨਗੀ ਤੇ ਅਸੰਤੋਖ ਹੈ।'
ਇਹ ਵੀ ਪੜ੍ਹੋ : ਲਾਹੌਰ ਕਲੰਦਰਸ ਨੇ ਜਿੱਤਿਆ ਪਹਿਲਾ ਪੀ. ਐੱਸ. ਐੱਲ. ਖਿਤਾਬ
ਉਨ੍ਹਾਂ ਕਿਹਾ, 'ਅਸੀਂ ਡਬਲਯੂ. ਟੀ. ਏ. ਤੋਂ ਮੰਗ ਕਰਦੇ ਹਾਂ ਕਿ ਡਬਲਯੂ. ਟੀ. ਏ. ਤੁਰੰਤ ਰੂਸੀ ਸਰਕਾਰ ਦੀ ਨਿੰਦਾ ਕਰੇ, ਸਾਰੀਆਂ ਖੇਡਾਂ ਨੂੰ ਰੂਸ ਤੋਂ ਬਾਹਰ ਆਯੋਜਿਤ ਕਰੇ ਤੇ ਅਜਿਹਾ ਕਰਨ ਲਈ ਆਈ. ਟੀ. ਐੱਫ. ਨਾਲ ਸੰਪਰਕ ਕਰੇ।' ਯੂਕ੍ਰੇਨੀ ਖਿਡਾਰੀਆਂ ਨੇ ਡਬਲਯੂ. ਟੀ. ਏ. ਤੋਂ ਆਈ. ਓ. ਸੀ. ਦੇ ਮਾਰਗਦਰਸ਼ਨ ਦਾ ਪਾਲਣ ਕਰਨ ਦੀ ਬੇਨਤੀ ਕੀਤੀ, ਜਿਸ ਨੇ ਰੂਸ 'ਤੇ ਖੇਡ ਪਾਬੰਦੀਆਂ ਲਗਾਉਣ ਦਾ ਸੱਦਾ ਦਿੱਤਾ ਹੈ।' ਉਨ੍ਹਾਂ ਕਿਹਾ- 'ਜੰਗ ਬੰਦ ਕਰੋ। ਰੂਸੀ ਹਮਲਾ ਬੰਦ ਕਰੋ। ਸਾਡੇ ਘਰਾਂ 'ਚ ਸ਼ਾਂਤੀ ਲਿਆਓ। ਮਨੁੱਖ ਬਣੋ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।