ਯੁਗਾਂਡਾ 'ਚ 'ਚਮਕੇ' ਭਾਰਤੀ ਪੈਰਾ ਬੈਡਮਿੰਟਨ ਖਿਡਾਰੀ, ਜਿੱਤੇ 47 ਤਗਮੇ

Tuesday, Nov 23, 2021 - 02:26 PM (IST)

ਯੁਗਾਂਡਾ 'ਚ 'ਚਮਕੇ' ਭਾਰਤੀ ਪੈਰਾ ਬੈਡਮਿੰਟਨ ਖਿਡਾਰੀ, ਜਿੱਤੇ 47 ਤਗਮੇ

ਕੰਪਾਲਾ (ਵਾਰਤਾ)- ਭਾਰਤੀ ਪੈਰਾ ਬੈਡਮਿੰਟਨ ਖਿਡਾਰੀਆਂ ਨੇ ਯੂਗਾਂਡਾ ਪੈਰਾ ਬੈਡਮਿੰਟਨ ਇੰਟਰਨੈਸ਼ਨਲ 2021 ਟੂਰਨਾਮੈਂਟ ਵਿਚ 47 ਤਗ਼ਮਿਆਂ ਨਾਲ ਆਪਣੀ ਮੁਹਿੰਮ ਦੀ ਸਮਾਪਤੀ ਕੀਤੀ। ਭਾਰਤ ਨੇ ਯੂਗਾਂਡਾ ਦੀ ਰਾਜਧਾਨੀ ਕੰਪਾਲਾ ਵਿਚ 17 ਤੋਂ 21 ਨਵੰਬਰ ਤੱਕ ਚੱਲੇ ਪੰਜ ਰੋਜ਼ਾ ਅੰਤਰਰਾਸ਼ਟਰੀ ਟੂਰਨਾਮੈਂਟ ਵਿਚ 16 ਸੋਨੇ ਦੇ, 14 ਚਾਂਦੀ ਅਤੇ 17 ਕਾਂਸੀ ਦੇ ਤਗਮੇ ਜਿੱਤੇ। ਵਿਸ਼ਵ ਦੇ ਨੰਬਰ ਇਕ ਖਿਡਾਰੀ ਅਤੇ ਟੋਕੀਓ ਪੈਰਾਲੰਪਿਕ ਚੈਂਪੀਅਨ ਪ੍ਰਮੋਦ ਭਗਤ ਨੇ ਮੁਕਾਬਲੇ ਵਿਚ 3 ਚਾਂਦੀ ਦੇ ਤਗਮੇ ਜਿੱਤੇ। ਉਸ ਨੇ ਪੁਰਸ਼ ਸਿੰਗਲਜ਼ SL3 ਵਰਗ, ਪੁਰਸ਼ ਡਬਲਜ਼ SL3/SL4 ਵਰਗ ਵਿਚ ਮਨੋਜ ਸਰਕਾਰ ਅਤੇ ਮਿਕਸਡ ਡਬਲਜ਼ ਵਿਚ ਆਪਣੀ ਸਾਥੀ ਪਲਕ ਕੋਹਲੀ ਨਾਲ ਤਗਮੇ ਜਿੱਤੇ। ਉਨ੍ਹਾਂ ਤੋਂ ਇਲਾਵਾ ਪਲਕ, ਯੂਗਾਂਡਾ ਪੈਰਾ-ਬੈਡਮਿੰਟਨ ਇੰਟਰਨੈਸ਼ਨਲ 2017 ਦੇ ਸੋਨ ਅਤੇ ਕਾਂਸੀ ਤਗਮਾ ਜੇਤੂ ਅਬੂ ਹੁਬੈਦਾ ਅਤੇ ਅੰਮੂ ਮੋਹਨ ਨੇ ਵੀ ਮੁਕਾਬਲੇ ਵਿਚ ਦੋ ਸੋਨੇ ਅਤੇ ਇਕ ਚਾਂਦੀ ਸਮੇਤ 3 ਤਗਮੇ ਜਿੱਤੇ।

ਇਹ ਵੀ ਪੜ੍ਹੋ : 'ਪਹਿਲਾਂ ਆਪਣੇ ਬੱਚੇ ਸਰਹੱਦ 'ਤੇ ਭੇਜੋ', ਜਾਣੋ ਗੌਤਮ ਗੰਭੀਰ ਨੇ ਨਵਜੋਤ ਸਿੱਧੂ ਨੂੰ ਅਜਿਹਾ ਕਿਉਂ ਕਿਹਾ

ਦੂਜੇ ਪਾਸੇ ਸੁਕਾਂਤ ਕਦਮ ਨੇ SL4 ਵਰਗ ਵਿਚ ਆਪਣੇ ਹਮਵਤਨ ਨੀਲੇਸ਼ ਗਾਇਕਵਾੜ ਨੂੰ 21-16, 17-21, 21-10 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ। ਪਲਕ ਅਤੇ ਭਗਤ ਦੀ ਮਿਕਸਡ ਜੋੜੀ ਫਾਈਨਲ ਵਿਚ ਆਪਣੇ ਭਾਰਤੀ ਹਮ-ਰੁਤਬਾ ਰੂਤਿਕ ਰਘੁਪਤੀ ਅਤੇ ਮਾਨਸੀ ਜੋਸ਼ੀ ਤੋਂ 19-21, 16-21 ਨਾਲ ਹਾਰ ਗਈ, ਜਦੋਂ ਕਿ ਪੁਰਸ਼ ਡਬਲਜ਼ ਵਿਚ ਭਗਤ ਅਤੇ ਸਰਕਾਰ ਨੂੰ ਹਮਵਤਨ ਮੁਹੰਮਦ ਅਰਵਾਜ਼ ਅੰਸਾਰੀ ਅਤੇ ਦੀਪ ਰੰਜਨ ਤੋਂ 21-10, 20-22, 15-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਮੌਜੂਦਾ ਪੈਰਾ ਵਿਸ਼ਵ ਬੈਡਮਿੰਟਨ ਚੈਂਪੀਅਨ ਮਾਨਸੀ ਜੋਸ਼ੀ ਨੇ ਮਹਿਲਾ ਸਿੰਗਲਜ਼ SL3 ਵਰਗ ਵਿਚ ਸੋਨ ਤਗ਼ਮਾ ਜਿੱਤਿਆ। ਇਸੇ ਤਰ੍ਹਾਂ ਟੋਕੀਓ ਪੈਰਾਲੰਪਿਕ ਦੇ ਕਾਂਸੀ ਤਮਗਾ ਜੇਤੂ ਮਨੋਜ ਸਰਕਾਰ ਨੇ ਵੀ ਪੁਰਸ਼ ਸਿੰਗਲਜ਼ SL3 ਫਾਈਨਲ ਵਿਚ ਹਮਵਤਨ ਪ੍ਰਮੋਦ ਭਗਤ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ। ਜ਼ਿਕਰਯੋਗ ਹੈ ਕਿ ਟੂਰਨਾਮੈਂਟ ਵਿਚ 130 ਤੋਂ ਵੱਧ ਬੈਡਮਿੰਟਨ ਖਿਡਾਰੀਆਂ ਨੇ ਭਾਗ ਲਿਆ। ਭਾਰਤੀ ਪੈਰਾ ਬੈਡਮਿੰਟਨ ਖਿਡਾਰੀਆਂ ਨੇ 13 ਈਵੈਂਟਸ ਵਿਚ ਫਾਈਨਲ ਖੇਡਿਆ ਅਤੇ 11 ਈਵੈਂਟਸ ਵਿਚ ਦੋਵੇਂ ਫਾਈਨਲਿਸਟ ਭਾਰਤ ਦੇ ਸਨ।

ਇਹ ਵੀ ਪੜ੍ਹੋ : ਬੁਲਗਾਰੀਆ ’ਚ ਵਾਪਰਿਆ ਭਿਆਨਕ ਬੱਸ ਹਾਦਸਾ, 45 ਲੋਕਾਂ ਦੀ ਮੌਤ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News