ਯੁਗਾਂਡਾ ਨੇ ਆਈਸੀਸੀ ਟੀ-20 ਮਹਿਲਾ ਵਿਸ਼ਵ ਕੱਪ ਕੁਆਲੀਫਾਇਰ ਲਈ ਕੀਤਾ ਟੀਮ ਦਾ ਐਲਾਨ

Tuesday, Dec 05, 2023 - 06:00 PM (IST)

ਕੰਪਾਲਾ : ਯੁਗਾਂਡਾ ਨੇ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਟੀ-20 ਮਹਿਲਾ ਵਿਸ਼ਵ ਕੱਪ ਕੁਆਲੀਫਾਇਰ ਲਈ 14 ਖਿਡਾਰੀਆਂ ਦੀ ਟੀਮ ਦਾ ਐਲਾਨ ਕੀਤਾ ਹੈ। ਯੁਗਾਂਡਾ ਦੇ ਕੋਚ ਲਾਰੇਂਸ ਸੇਸਮਾਤਿੰਬਾ ਨੇ ਸੋਮਵਾਰ ਨੂੰ 7 ਤੋਂ 17 ਦਸੰਬਰ ਤੱਕ ਐਂਟੇਬੇ ਕ੍ਰਿਕਟ ਓਵਲ 'ਚ ਹੋਣ ਵਾਲੇ ਕੁਆਲੀਫਾਇਰ ਲਈ ਟੀਮ ਦਾ ਐਲਾਨ ਕੀਤਾ। ਸੇਸਮਾਤਿੰਬਾ ਨੇ ਕਿਹਾ, 'ਅਸੀਂ ਇਸ ਟੀਮ ਨੂੰ ਤਿਆਰ ਕਰਨ ਲਈ ਬਹੁਤ ਮਿਹਨਤ ਕਰ ਰਹੇ ਹਾਂ ਅਤੇ ਆਖਰਕਾਰ ਅਸੀਂ ਉਨ੍ਹਾਂ ਖਿਡਾਰੀਆਂ ਨੂੰ ਚੁਣ ਲਿਆ ਹੈ, ਜਿਨ੍ਹਾਂ ਨੂੰ ਅਸੀਂ ਮੰਨਦੇ ਹਾਂ ਕਿ ਉਹ ਕੁਆਲੀਫਾਇਰ 'ਚ ਚੰਗਾ ਪ੍ਰਦਰਸ਼ਨ ਕਰਨ ਲਈ ਤਿਆਰ ਹਨ।' ਯੁਗਾਂਡਾ ਨਾਮੀਬੀਆ, ਨਾਈਜੀਰੀਆ ਅਤੇ ਰਵਾਂਡਾ ਦੇ ਨਾਲ ਗਰੁੱਪ ਬੀ ਵਿੱਚ ਹੈ ਅਤੇ ਯੁਗਾਂਡਾ ਦੀ ਟੀਮ ਦੀ ਕਪਤਾਨੀ ਕੌਂਸੀ ਅਵੇਕੋ ਕਰਨਗੇ। ਗਰੁੱਪ ਏ ਵਿੱਚ ਜ਼ਿੰਬਾਬਵੇ, ਤਨਜ਼ਾਨੀਆ, ਬੋਤਸਵਾਨਾ ਅਤੇ ਕੀਨੀਆ ਸ਼ਾਮਲ ਹਨ।

ਇਹ ਵੀ ਪੜ੍ਹੋ- ਪਰਿਵਾਰ ਨਾਲ ਛੁੱਟੀਆਂ ਮਨਾ ਕੇ ਪਰਤੇ ਰੋਹਿਤ ਸ਼ਰਮਾ, ਏਅਰਪੋਰਟ 'ਤੇ ਧੀ ਨੂੰ ਗੋਦੀ ਲਏ ਆਏ ਨਜ਼ਰ
ਚੋਟੀ ਦੀਆਂ ਦੋ ਟੀਮਾਂ ਅਗਲੇ ਸਾਲ ਦੁਬਈ ਵਿੱਚ ਹੋਣ ਵਾਲੇ ਗਲੋਬਲ ਕੁਆਲੀਫਾਇਰ ਲਈ ਕੁਆਲੀਫਾਈ ਕਰਨਗੀਆਂ। ਬੰਗਲਾਦੇਸ਼ 2024 ਟੀ-20 ਮਹਿਲਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰੇਗਾ। ਯੁਗਾਂਡਾ ਕ੍ਰਿਕਟ ਸੰਘ ਦੇ ਸੀਈਓ ਐਲਨ ਮੁਗੁਮੇ ਨੇ ਕਿਹਾ, 'ਅਸੀਂ ਇਹ ਯਕੀਨੀ ਬਣਾਉਣ ਲਈ ਸਭ ਕੁਝ ਕੀਤਾ ਹੈ ਕਿ ਅਸੀਂ ਚੰਗੇ ਮੇਜ਼ਬਾਨ ਹਾਂ ਅਤੇ ਇੱਕ ਮਜ਼ਬੂਤ ​​ਟੀਮ ਵੀ ਉਤਾਰਾਂਗੇ ਜੋ ਕੁਆਲੀਫਾਇਰ ਦੇ ਅਗਲੇ ਪੜਾਅ ਲਈ ਕੁਆਲੀਫਾਈ ਕਰ ਸਕੇ।' ਯੁਗਾਂਡਾ 10 ਦਸੰਬਰ ਨੂੰ ਰਵਾਂਡਾ ਵਿਰੁੱਧ ਕੁਆਲੀਫਾਇਰ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗਾ।

ਇਹ ਵੀ ਪੜ੍ਹੋ- ਟੀ-20 ਸੀਰੀਜ਼ ’ਚ ਦਿਸੀ ਟੀ-20 ਵਿਸ਼ਵ ਕੱਪ 2024 ਲਈ ਟੀਮ ਇੰਡੀਆ ਦੀ ਝਲਕ
ਯੁਗਾਂਡਾ ਦੀ ਟੀਮ ਇਸ ਪ੍ਰਕਾਰ ਹੈ:
ਕੇਵਿਨ ਅਵਿਨੋ, ਪ੍ਰੋਸਕੋਵੀਆ ਅਲਾਕੋ, ਆਈਰੀਨ ਅਲੂਮੋ, ਜੈਨੇਟ ਮਬਾਬਾਜ਼ੀ, ਐਵਲਿਨ ਐਨੀਪੋ, ਕੌਂਸੀ ਅਵੇਕੋ (ਕਪਤਾਨ), ਪੈਟਰੀਸੀਆ ਮਾਲਮੇਕੀਆ, ਇਮੈਕੁਲੇਟ ਨਕੀਸੁਯੂਈ, ਸਟੈਫਨੀ ਨੈਮਪੀਨਾ, ਲੋਰਨਾ ਅਨਾਇਤ, ਰੀਟਾ ਮੁਸਾਮਾਲੀ, ਐਸਤੇਰ ਇਲੋਕੂ, ਮਾਲੀਸਾ ਏਰਿਓਕੋਟ, ਸਾਰਾ ਅਕੀਤੇਂਗ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


Aarti dhillon

Content Editor

Related News