ਮਾਨੇ ਇੰਡੋਨੇਸ਼ੀਆ ਓਪਨ ''ਚ ਸਾਂਝੇ ਚੌਥੇ ਸਥਾਨ ''ਤੇ

7/15/2018 10:31:31 AM

ਜਕਾਰਤਾ— ਭਾਰਤੀ ਗੋਲਫਰ ਉਦਯਨ ਮਾਨੇ 500,000 ਡਾਲਰ ਇਨਾਮੀ ਰਕਮ ਦੇ ਇੰਡੋਨੇਸ਼ੀਆ ਓਪਨ ਦੇ ਤੀਜੇ ਦੌਰ 'ਚ ਸ਼ਨੀਵਾਰ ਨੂੰ ਇੱਥੇ ਤਿੰਨ ਅੰਡਰ 69 ਦਾ ਕਾਰਡ ਖੇਡ ਕੇ ਸਾਂਝੇ ਤੌਰ 'ਤੇ ਚੌਥੇ ਸਥਾਨ 'ਤੇ ਚਲ ਰਹੇ ਹਨ। ਮਾਨੇ ਨੇ ਪਹਿਲੇ ਦੋ ਦੌਰ 'ਚ ਕ੍ਰਮਵਾਰ 67 ਅਤੇ 68 ਦਾ ਕਾਰਡ ਖੇਡਿਆ ਸੀ। ਉਨ੍ਹਾਂ ਦਾ ਕੁੱਲ ਸਕੋਰ 12 ਅੰਡਰ ਦਾ ਹੈ ਅਤੇ ਉਹ ਚੋਟੀ 'ਤੇ ਚਲ ਰਹੀ ਜਸਟਿਨ ਹਾਰਡਿੰਗ (6 ਅੰਡਰ 66) ਤੋਂ ਪੰਜ ਸ਼ਾਟ ਪਿੱਛੇ ਹੈ। 

ਹੋਰ ਭਾਰਤੀਆਂ 'ਚ ਗਗਨਜੀਤ ਭੁੱਲਰ (69) 11 ਅੰਡਰ ਦੇ ਸਕੋਰ ਦੇ ਨਾਲ ਸੰਯੁਕਤ ਤੌਰ 'ਤੇ ਅੱਠਵੇਂ ਅਤੇ ਖਾਲਿਨ ਜੋਸ਼ੀ (71) 10 ਅੰਡਰ ਦੇ ਸਕੋਰ ਦੇ ਨਾਲ ਸਾਂਝੇ ਤੌਰ 'ਤੇ ਨੌਵੇਂ ਸਥਾਨ 'ਤੇ ਹੈ। ਜਿਓਤੀ ਰੰਧਾਵਾ (72) ਸੰਯੁਕਤ ਤੌਰ 'ਤੇ 23ਵੇਂ, ਹਨੀ ਬੈਸ਼ਯ (71) ਸਾਂਝੇ 57ਵੇਂ ਦੇ ਇਲਾਵਾ ਸ਼ਿਵ ਕਪੂਰ (74) ਅਤੇ ਹਿੰਮਤ ਰਾਏ (73) ਸਾਂਝੇ ਤੌਰ 'ਤੇ 65ਵੇਂ ਸਥਾਨ 'ਤੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ