UAE ਦੇ ਕ੍ਰਿਕਟਰ ਆਮਿਰ ਤੇ ਅਸ਼ਫਾਕ ’ਤੇ ICC ਨੇ ਲਗਾਇਆ 8 ਸਾਲ ਦਾ ਬੈਨ
Friday, Jul 02, 2021 - 01:19 AM (IST)
ਦੁਬਈ- ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਕ੍ਰਿਕਟਰਾਂ ਆਮਿਰ ਹਯਾਤ ਅਤੇ ਅਸ਼ਫਾਕ ਅਹਿਮਦ ’ਤੇ ਉਨ੍ਹਾਂ ਨੂੰ ਭ੍ਰਿਸ਼ਟਾਚਾਰ ਰੋਕੂ ਜ਼ਾਬਤੇ ਦੀ ਉਲੰਘਣਾ ਦਾ ਦੋਸ਼ੀ ਪਾਏ ਜਾਣ ’ਤੇ 8 ਸਾਲ ਦੀ ਪਾਬੰਦੀ ਲਗਾ ਦਿੱਤੀ ਹੈ। ਇਸ ਦੌਰਾਨ ਉਹ ਕਿਸੇ ਵੀ ਤਰ੍ਹਾਂ ਕ੍ਰਿਕਟ ਨਾਲ ਕੋਈ ਸੰਪਰਕ ਨਹੀਂ ਰੱਖ ਪਾਉਣਗੇ।
ਇਹ ਖ਼ਬਰ ਪੜ੍ਹੋ- ਪਾਕਿ ਦੀ ਨਿਦਾ ਡਾਰ ਨੇ ਟੀ20 ਕ੍ਰਿਕਟ 'ਚ ਪੂਰੀਆਂ ਕੀਤੀਆਂ 100 ਵਿਕਟਾਂ, ਦੇਖੋ ਇਹ ਰਿਕਾਰਡ
ਇਸ ਤੋਂ ਪਹਿਲਾਂ ਦੋਵਾਂ ’ਤੇ 13 ਸਤੰਬਰ 2020 ਨੂੰ ਰੋਕ ਲਾਈ ਸੀ, ਜਦੋਂ ਉਨ੍ਹਾਂ ਨੂੰ ਸੰਯੁਕਤ ਅਰਬ ਅਮੀਰਾਤ ’ਚ 2019 ’ਚ ਟੀ-20 ਵਿਸ਼ਵ ਕੱਪ ਕੁਆਲੀਫਾਇਰ ਦੇ ਸਬੰਧ ’ਚ ਭ੍ਰਿਸ਼ਟ ਰਵੱਈਏ ਲਈ ਅਸਥਾਈ ਰੂਪ ਨਾਲ ਮੁਅੱਤਲ ਕੀਤਾ ਗਿਆ ਸੀ। ਆਈ. ਸੀ. ਸੀ. ਦੇ ਅਨੁਸਾਰ ਦੋਵਾਂ 'ਤੇ ਭ੍ਰਿਸ਼ਟਾਚਾਰ ਰੋਕੂ ਜ਼ਾਬਤੇ ਦੀ ਧਾਰਾ 2.1.3, 2.4.2, 2.4.3, 2.4.4 ਅਤੇ 2.4.5 ਦੇ ਉਲੰਘਣ ਦਾ ਦੋਸ਼ ਹੈ।
ਇਹ ਖ਼ਬਰ ਪੜ੍ਹੋ- ਵੱਡੀ ਖ਼ਬਰ : ਪੰਜਾਬ ਦੇ ਸਰਕਾਰੀ ਦਫਤਰਾਂ ਦਾ ਬਦਲਿਆ ਸਮਾਂ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।