ਮੈਚ ਫਿਕਸਿੰਗ ਲਈ ਯੂ. ਏ. ਈ. ਦੇ ਕ੍ਰਿਕਟਰ ’ਤੇ 14 ਸਾਲ ਦੀ ਪਾਬੰਦੀ

Thursday, Oct 13, 2022 - 04:29 PM (IST)

ਸਪੋਰਟਸ ਡੈਸਕ– ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਇਕ ਘਰੇਲੂ ਕ੍ਰਿਕਟਰ ਨੂੰ ਅਪ੍ਰੈਲ 2019 ਵਿਚ ਇਕ ਕੌਮਾਂਤਰੀ ਸੀਰੀਜ਼ ਤੇ ਉਸੇ ਸਾਲ ਕੈਨੇਡਾ ਵਿਚ ਟੀ-20 ਫ੍ਰੈਂਚਾਈਜ਼ੀ ਟੂਰਨਾਮੈਂਟ ਵਿਚ ਫਿਕਸਿੰਗ ਨਾਲ ਜੁੜੇ 7 ਦੋਸ਼ਾਂ ਲਈ ਦੋਸ਼ੀ ਪਾਏ ਜਾਣ ਤੋਂ ਬਾਅਦ 14 ਸਾਲ ਲਈ ਕ੍ਰਿਕਟ ਦੀ ਹਰ ਗਤੀਵਿਧੀ ਤੋਂ ਪਾਬੰਦੀਸ਼ੁਦਾ ਕਰ ਦਿੱਤਾ ਗਿਆ ਹੈ। ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੇ ਬੁੱਧਵਾਰ ਨੂੰ ਬਿਆਨ ਜਾਰੀ ਕਰਕੇ ਐਲਾਨ ਕੀਤਾ ਕਿ ਆਈ. ਸੀ. ਸੀ. ਦੇ ਭ੍ਰਿਸ਼ਟਾਚਾਰ ਰੋਕੂ ਪੰਚਾਟ ਵਿਚ ਸੁਣਵਾਈ ਤੋਂ ਬਾਅਦ ਮੇਹਰਦੀਪ ਛਾਵਕਰ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। 

ਇਸ ਤੋਂ ਪਹਿਲਾਂ ਅਮੀਰਾਤ ਦੀ ਰਾਸ਼ਟਰੀ ਟੀਮ ਦੇ ਦੋ ਖਿਡਾਰੀਆਂ ’ਤੇ ਪਾਬੰਦੀ ਲਗਾਈ ਗਈ ਸੀ। ਉਨ੍ਹਾਂ ਨੇ ਛਾਵਕਰ ਨਾਲ ਜੁੜੀ ਪੇਸ਼ਕਸ਼ ਦੇ ਸਬੰਧ ਵਿਚ ਭ੍ਰਿਸ਼ਟਾਚਾਰ ਰੋਕੂ ਜਾਬਤੇ ਦੀ ਉਲੰਘਣਾ ਦੀ ਗੱਲ ਸਵੀਕਾਰ ਕੀਤੀ ਸੀ। ਛਾਵਕਰ ਵਿਕਟਕੀਪਰ ਬੱਲੇਬਾਜ਼ ਹੈ, ਜਿਹੜਾ ਯੂ. ਏ. ਈ. ਵਿਚ ਚੋਟੀ ਲੀਗ ਵਿਚ ਖੇਡਦਾ ਰਿਹਾ ਹੈ। ਉਸ ਨੇ 2012 ਵਿਚ ਅੰਡਰ-19 ਏਸ਼ੀਆਈ ਕਲੱਬ ਟੂਰਨਾਮੈਂਟ ਵਿਚ ਹਿੱਸਾ ਲਿਆ ਸੀ। ਸ਼ਾਵਕਰ ਨੇ ਸਾਰੇ ਦੋਸ਼ਾਂ ਨੂੰ ਰੱਦ ਕੀਤਾ ਹੈ।


Tarsem Singh

Content Editor

Related News