ਅੰਡਰ 19 ਵਿਸ਼ਵ ਕੱਪ : ਆਖ਼ਰੀ ਸੁਪਰ ਸਿਕਸ ਮੈਚ ''ਚ ਨੇਪਾਲ ਨਾਲ ਹੋਵੇਗਾ ਭਾਰਤ ਦਾ ਸਾਹਮਣਾ

Thursday, Feb 01, 2024 - 05:44 PM (IST)

ਅੰਡਰ 19 ਵਿਸ਼ਵ ਕੱਪ : ਆਖ਼ਰੀ ਸੁਪਰ ਸਿਕਸ ਮੈਚ ''ਚ ਨੇਪਾਲ ਨਾਲ ਹੋਵੇਗਾ ਭਾਰਤ ਦਾ ਸਾਹਮਣਾ

ਬਲੋਮਫੋਂਟੇਨ— ਸ਼ਾਨਦਾਰ ਫਾਰਮ 'ਚ ਚੱਲ ਰਹੀ ਭਾਰਤੀ ਟੀਮ ਸ਼ੁੱਕਰਵਾਰ ਨੂੰ ਇੱਥੇ ਆਈ.ਸੀ.ਸੀ. ਅੰਡਰ-19 ਵਿਸ਼ਵ ਕੱਪ ਦੇ ਗਰੁੱਪ ਇਕ ਦਾ ਆਖਰੀ ਸੁਪਰ ਸਿਕਸ ਮੈਚ ਖੇਡੇਗੀ ਤਾਂ ਉਸ ਦਾ ਟੀਚਾ ਨੇਪਾਲ ਨੂੰ ਹਰਾ ਕੇ ਪੂਰੀ ਤਰ੍ਹਾਂ ਸੈਮੀਫਾਈਨਲ 'ਚ ਪ੍ਰਵੇਸ਼ ਕਰਨਾ ਹੋਵੇਗਾ। ਸੁਪਰ ਸਿਕਸ 'ਚੋਂ ਚੋਟੀ ਦੀਆਂ ਦੋ ਟੀਮਾਂ ਸੈਮੀਫਾਈਨਲ ਖੇਡਣਗੀਆਂ।
ਪਾਕਿਸਤਾਨ (ਪਲੱਸ 1.06) ਅਤੇ ਭਾਰਤ (ਪਲੱਸ 3.32) ਦੋਵਾਂ ਦੇ ਛੇ ਅੰਕ ਹਨ ਪਰ ਬਿਹਤਰ ਨੈੱਟ ਰਨ ਰੇਟ ਕਾਰਨ ਭਾਰਤ ਸਿਖਰ 'ਤੇ ਹੈ। ਉਦੈ ਸਹਾਰਨ ਦੀ ਕਪਤਾਨੀ ਵਾਲੀ ਭਾਰਤੀ ਟੀਮ ਅਜੇ ਤੱਕ ਹਾਰੀ ਨਹੀਂ ਹੈ ਅਤੇ ਨੇਪਾਲ ਵਰਗੀ ਕਮਜ਼ੋਰ ਟੀਮ ਤੋਂ ਕਿਸੇ ਪਰੇਸ਼ਾਨੀ ਦੀ ਉਮੀਦ ਨਹੀਂ ਹੈ। ਭਾਰਤ ਨੇ ਗਰੁੱਪ ਵਨ ਦੇ ਸਾਰੇ ਮੈਚ ਜਿੱਤੇ ਹਨ ਜਦਕਿ ਨੇਪਾਲ ਨੇ ਇਕ ਵੀ ਮੈਚ ਨਹੀਂ ਜਿੱਤਿਆ ਹੈ।

ਇਹ ਵੀ ਪੜ੍ਹੋ- ਪੈਦਲਚਾਲ ਐਥਲੀਟ ਅਕਸ਼ਦੀਪ ਨੇ ਤੋੜਿਆ ਆਪਣਾ ਹੀ ਰਾਸ਼ਟਰੀ ਰਿਕਾਰਡ
ਮੁੰਬਈ ਦੇ ਬੱਲੇਬਾਜ਼ ਸਰਫਰਾਜ਼ ਦੇ ਛੋਟੇ ਭਰਾ ਮੁਸ਼ੀਰ ਖਾਨ ਨੇ 81 ਤੋਂ ਉੱਪਰ ਦੀ ਔਸਤ ਨਾਲ ਦੋ ਸੈਂਕੜੇ ਸਮੇਤ 325 ਦੌੜਾਂ ਬਣਾਈਆਂ ਹਨ। ਮੁਸ਼ੀਰ ਨੇ 30 ਜਨਵਰੀ ਨੂੰ ਨਿਊਜ਼ੀਲੈਂਡ ਖ਼ਿਲਾਫ਼ 126 ਗੇਂਦਾਂ 'ਚ 131 ਦੌੜਾਂ ਬਣਾਈਆਂ ਸਨ, ਜਿਸ ਦੀ ਮਦਦ ਨਾਲ ਭਾਰਤ ਨੇ 214 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਖੱਬੇ ਹੱਥ ਦੇ ਸਪਿਨਰ ਸਵਾਮੀ ਕੁਮਾਰ ਪਾਂਡੇ ਨੇ ਹੁਣ ਤੱਕ 12 ਵਿਕਟਾਂ ਲਈਆਂ ਹਨ। ਇਨ੍ਹਾਂ ਦੋਵਾਂ ਤੋਂ ਇਲਾਵਾ ਕਪਤਾਨ ਸਹਾਰਨ, ਵਿਕਟਕੀਪਰ ਬੱਲੇਬਾਜ਼ ਅਰਾਵਲੀ ਅਵਨੀਸ਼, ਹਮਲਾਵਰ ਆਲਰਾਊਂਡਰ ਅਰਸ਼ਿਨ ਕੁਲਕਰਨੀ ਨੇ ਵੀ ਸਮੇਂ-ਸਮੇਂ 'ਤੇ ਚੰਗਾ ਪ੍ਰਦਰਸ਼ਨ ਕੀਤਾ ਹੈ।

ਇਹ ਵੀ ਪੜ੍ਹੋ- ਸ਼੍ਰੀਲੰਕਾ ਨੇ ਅਫਗਾਨਿਸਤਾਨ ਖ਼ਿਲਾਫ਼ ਟੈਸਟ ਟੀਮ ਦਾ ਐਲਾਨ, ਦੇਖੋ ਕਿਨ੍ਹਾਂ ਖਿਡਾਰੀਆਂ ਨੂੰ ਮਿਲਿਆ ਮੌਕਾ
ਸਲਾਮੀ ਬੱਲੇਬਾਜ਼ ਆਦਰਸ਼ ਸਿੰਘ ਲਗਾਤਾਰ ਚੰਗਾ ਨਹੀਂ ਖੇਡ ਸਕੇ ਹਨ ਪਰ ਨਿਊਜ਼ੀਲੈਂਡ ਖ਼ਿਲਾਫ਼ ਅਰਧ ਸੈਂਕੜੇ ਨਾਲ ਉਨ੍ਹਾਂ ਦਾ ਆਤਮਵਿਸ਼ਵਾਸ ਵਧਿਆ ਹੋਵੇਗਾ। ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਨਮਨ ਤਿਵਾਰੀ ਨੇ ਪਾਵਰਪਲੇ 'ਚ ਚੰਗਾ ਪ੍ਰਦਰਸ਼ਨ ਕੀਤਾ ਹੈ। ਨੇਪਾਲ ਨੇ ਸ਼ੁਰੂਆਤੀ ਦੌਰ 'ਚ ਅਫਗਾਨਿਸਤਾਨ ਨੂੰ ਹਰਾਇਆ ਸੀ, ਜਿਸ 'ਚ ਕਪਤਾਨ ਦੇਵ ਖਾਨਾਲ ਨੇ 58 ਦੌੜਾਂ ਬਣਾਈਆਂ ਜਦਕਿ ਮੱਧਮ ਤੇਜ਼ ਗੇਂਦਬਾਜ਼ ਆਕਾਸ਼ ਚੰਦ ਨੇ ਪੰਜ ਵਿਕਟਾਂ ਲਈਆਂ।
ਟੀਮਾਂ:
ਭਾਰਤ: ਅਰਸ਼ਿਨ ਕੁਲਕਰਣੀ, ਆਦਰਸ਼ ਸਿੰਘ, ਰੁਦਰ ਮਯੂਰ ਪਟੇਲ, ਸਚਿਨ ਧਾਸ, ਪ੍ਰਿਯਾਂਸ਼ੂ ਮੋਲੀਆ, ਮੁਸ਼ੀਰ ਖਾਨ, ਉਦੈ ਸਹਾਰਨ (ਕਪਤਾਨ), ਅਰਾਵਲੀ ਅਵਨੀਸ਼ ਰਾਓ, ਸੌਮਿਆ ਕੁਮਾਰ ਪਾਂਡੇ, ਮੁਰੂਗਨ ਅਭਿਸ਼ੇਕ, ਇਨੇਸ਼ ਮਹਾਜਨ, ਧਨੁਸ਼ ਗੌੜਾ, ਆਰਾਧਿਆ ਸ਼ੁਕਲਾ, ਲਿੰਬਾਨੀ ਅਤੇ ਨਮਨ ਤਿਵਾਰੀ
ਨੇਪਾਲ : ਦੇਵ ਖਾਨਾਲ (ਕਪਤਾਨ), ਅਰਜੁਨ ਕੁਮਲ, ਆਕਾਸ਼ ਤ੍ਰਿਪਾਠੀ, ਦੀਪਕ ਪ੍ਰਸਾਦ ਡੁਮਰੇ, ਦੁਰਗੇਸ਼ ਗੁਪਤਾ, ਗੁਲਸ਼ਨ ਕੁਮਾਰ ਝਾਅ, ਦੀਪੇਸ਼ ਪ੍ਰਸਾਦ ਕੰਡੇਲ, ਬਿਸ਼ਾਲ ਬਿਕਰਮ ਕੇਸੀ, ਸੁਭਾਸ਼ ਭੰਡਾਰੀ, ਦੀਪਕ ਬੋਹਾਰਾ, ਉੱਤਮ ਰੰਗੂ ਥਾਪਾ, ਬਿਪਿਨ ਰਾਵਲ, ਤਿਲਕ ਰਾਜ ਭੰਡਾਰੀ, ਆਕਾਸ਼ ਚੰਦ
ਸਮਾਂ: ਦੁਪਹਿਰ 1.30 ਵਜੇ ਤੋਂ ਬਾਅਦ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।


author

Aarti dhillon

Content Editor

Related News