ਦੂਜਾ ਵਨਡੇ ਮੈਚ ਦੇਖਣ ਪੁੱਜੀ ਭਾਰਤੀ ਅੰਡਰ-19 ਵਿਸ਼ਵ ਕੱਪ ਜੇਤੂ ਟੀਮ

Wednesday, Feb 09, 2022 - 06:19 PM (IST)

ਦੂਜਾ ਵਨਡੇ ਮੈਚ ਦੇਖਣ ਪੁੱਜੀ ਭਾਰਤੀ ਅੰਡਰ-19 ਵਿਸ਼ਵ ਕੱਪ ਜੇਤੂ ਟੀਮ

ਅਹਿਮਦਾਬਾਦ (ਵਾਰਤਾ): ਭਾਰਤੀ ਅੰਡਰ-19 ਕ੍ਰਿਕਟ ਵਿਸ਼ਵ ਕੱਪ ਜੇਤੂ ਟੀਮ ਨੇ ਬੁੱਧਵਾਰ ਨੂੰ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਦੂਜੇ ਵਨਡੇ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਟਵਿੱਟਰ ’ਤੇ ਇਕ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ, ‘ਸਾਡੀ ਅੰਡਰ-19 ਕ੍ਰਿਕਟ ਵਿਸ਼ਵ ਕੱਪ ਜੇਤੂ ਟੀਮ ਇੱਥੇ ਅਹਿਮਦਾਬਾਦ ਵਿਚ ਮੌਜੂਦ ਹੈ।’

ਇਹ ਵੀ ਪੜ੍ਹੋ: ਨਿਊਜ਼ੀਲੈਂਡ ਅਤੇ ਆਸਟਰੇਲੀਆ ਵਿਚਾਲੇ ਟੀ-20 ਕ੍ਰਿਕਟ ਸੀਰੀਜ਼ ਰੱਦ

PunjabKesari

ਜ਼ਿਕਰਯੋਗ ਹੈ ਕਿ ਭਾਰਤ ਸ਼ਨੀਵਾਰ ਨੂੰ ਸਰ ਵਿਵਿਅਨ ਰਿਚਰਡਸ ਸਟੇਡੀਅਮ ਵਿਚ ਫਾਈਨਲ ਵਿਚ ਇੰਗਲੈਂਡ ਨੂੰ 4 ਵਿਕਟਾਂ ਨਾਲ ਹਰਾ ਕੇ 5ਵੀਂ ਵਾਰ ਆਈ.ਸੀ.ਸੀ. ਪੁਰਸ਼ ਅੰਡਰ-19 ਕ੍ਰਿਕਟ ਵਿਸ਼ਵ ਕੱਪ ਚੈਂਪੀਅਨ ਬਣਿਆ ਸੀ। ਬੀ.ਸੀ.ਸੀ.ਆਈ. ਦੇ ਸਕੱਤਰ ਜੈ ਸ਼ਾਹ ਨੇ ਅੰਡਰ-19 ਵਿਸ਼ਵ ਕੱਪ ਟੀਮ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਟੀਮ ਦੇ ਹਰੇਕ ਖਿਡਾਰੀ ਨੂੰ 40 ਲੱਖ ਰੁਪਏ ਅਤੇ ਸਹਿਯੋਗੀ ਸਟਾਫ਼ ਦੇ ਹਰੇਕ ਮੈਂਬਰ ਨੂੰ 25 ਲੱਖ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਸੀ।

ਇਹ ਵੀ ਪੜ੍ਹੋ: ICC ਮਹਿਲਾ ਵਨਡੇ ਰੈਂਕਿੰਗ ’ਚ ਮੰਧਾਨਾ 5ਵੇਂ ਸਥਾਨ ’ਤੇ ਅਤੇ ਮਿਤਾਲੀ ਦੂਜੇ ਨੰਬਰ ’ਤੇ ਬਰਕਰਾਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News