U19 WC : ਅਫਗਾਨਿਸਤਾਨ ਨੇ ਸ਼੍ਰੀਲੰਕਾ ਨੂੰ ਹਰਾਇਆ, ਹੁਣ ਸੈਮੀਫਾਈਨਲ ''ਚ ਇੰਗਲੈਂਡ ਨਾਲ ਸਾਹਮਣਾ

01/28/2022 12:38:00 PM

ਕੂਲਿਜ (ਐਂਟੀਗਾ)- ਅਫਗਾਨਿਸਤਾਨ ਨੇ ਸ਼੍ਰੀਲੰਕਾ ਨੂੰ ਚਾਰ ਦੌੜਾਂ ਨਾਲ ਹਰਾ ਕੇ ਅੰਡਰ-19 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਜਿੱਥੇ ਉਸ ਦਾ ਸਾਹਮਣਾ ਇੰਗਲੈਂਡ ਨਾਲ ਹੋਵੇਗਾ। ਟਾਸ ਹਾਰਨ ਦੇ ਬਾਅਦ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਅਫਗਾਨਿਸਤਾਨ ਟੀਮ 134 ਦੌੜਾਂ 'ਤੇ ਆਊਟ ਹੋ ਗਈ। ਇਸ ਤੋਂ ਬਾਅਦ ਉਸ ਦੇ ਗੇਂਦਬਾਜ਼ਾਂ ਨੇ ਹਾਲਾਂਕਿ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਜਿੱਤ ਦੀ ਇਬਾਰਤ ਲਿਖੀ ਤੇ ਸ਼੍ਰੀਲੰਕਾ ਨੂੰ 46 ਓਵਰ 'ਚ 130 ਦੌੜਾਂ 'ਤੇ ਆਊਟ ਕਰ ਦਿੱਤਾ।

ਇਹ ਵੀ ਪੜ੍ਹੋ : ਹਾਕੀ ਇੰਡੀਆ ਨੇ ਹਾਕੀ ਪੰਜਾਬ ਨੂੰ ਕੀਤਾ ਮੁਅੱਤਲ, 3 ਮੈਂਬਰੀ ਐਡਹਾਕ ਕਮੇਟੀ ਦਾ ਕੀਤਾ ਗਠਨ

ਸ਼੍ਰੀਲੰਕਾ ਦੇ ਕਪਤਾਨ ਦੁਨਿਥ ਵੇਲਾਲਾਗੇ ਨੇ 61 ਗੇਂਦਾ 'ਚ 34 ਦੌੜਾਂ ਬਣਾਈਆਂ ਤੇ ਲਗ ਰਿਹਾ ਸੀ ਕਿ ਉਹ ਟੀਮ ਨੂੰ ਜਿੱਤ ਤਕ ਲੈ ਜਾਣਗੇ ਪਰ ਅਜਿਹਾ ਹੋਇਆ ਨਹੀਂ। ਹੁਣ ਸੈਮੀਫਾਈਨਲ 'ਚ ਇਕ ਫਰਵਰੀ ਨੂੰ ਅਫਗਾਨਿਸਤਾਨ ਦਾ ਸਾਹਮਣਾ ਇੰਗਲਂਡ ਨਾਲ ਹੋਵੇਗਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਫਗਾਨਿਸਤਾਨ ਦੇ ਸਲਾਮੀ ਬੱਲੇਬਾਜ਼ਾ ਨਾਂਗੇਯਾਲੀਆ ਖਰੋਟੇ ਤੇ ਬਿਲਾਲ ਸੈਯਦੀ ਨੇ ਚੰਗੀ ਸ਼ੁਰੂਆਤ ਕੀਤੀ ਪਰ ਟ੍ਰਾਵਿਨ ਮੈਥਿਊ ਨੇ ਸੈਯਦੀ ਨੂੰ ਆਊਟ ਕਰਕੇ ਇਹ ਸਾਂਝੇਦਾਰੀ ਤੋੜੀ। ਅਗਲੇ ਓਵਰ 'ਚ ਖਰੋਟੇ ਵੀ ਆਪਣਾ ਵਿਕਟ ਗੁਆ ਬੈਠੇ।

ਅਬਦੁਲ ਹਾਂਦੀ ਨੇ 37 ਦੌੜਾਂ ਬਣਾ ਕੇ ਟੀਮ ਨੂੰ ਸਨਮਾਨਜਨਕ ਸਕੋਰ ਤਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਸ਼੍ਰੀਲੰਕਾ ਦੇ ਵਿੰਜੁਆ ਰੰਪੁਲ ਨੇ ਸਿਰਫ਼ 10 ਦੌੜਾਂ ਦੇ ਕੇ ਪੰਜ ਵਿਕਟਾਂ ਲਈਆਂ। ਸ਼੍ਰੀਲੰਕਾ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਤੇ ਪਹਿਲੇ ਹੀ ਓਵਰ 'ਚ ਸਲਾਮੀ ਬੱਲੇਬਾਜ਼ ਸਾਦਿਸ਼ਾ ਰਾਜਪਕਸ਼ੇ ਆਊਟ ਹੋ ਗਏ। ਇਸ ਤੋਂ ਬਾਅਦ ਸ਼ੇਵੋਨ ਡੇਨੀਅਲ ਨੂੰ ਵੀ ਦੋ ਦੇ ਸਕੋਰ ਦੇ ਨਾਲ ਬਿਲਾਲ ਸਾਮੀ ਨੇ ਬੋਲਡ ਕਰ ਦਿੱਤਾ।

ਇਹ ਵੀ ਪੜ੍ਹੋ : ਆਈ. ਪੀ. ਐੱਲ. 2022 ਮੇਗਾ ਆਕਸ਼ਨ ਤੋਂ ਪਹਿਲਾਂ ਚੇਨਈ ਪੁੱਜੇ ਧੋਨੀ, ਨਿਲਾਮੀ 'ਚ ਹੋ ਸਕਦੇ ਹਨ ਸ਼ਾਮਲ

ਚੋਟੀ ਤੇ ਮੱਧਕ੍ਰਮ ਦੀ ਨਾਕਾਮੀ ਦੇ ਬਾਅਦ ਕਪਤਾਨ ਵੇਲਾਲਾਗੇ ਤੇ ਰਾਵਿਨ ਡਿਸਿਲਵਾ ਨੇ 8ਵੇਂ ਵਿਕਟ ਲਈ ਚੰਗੀ ਸਾਂਝੇਦਾਰੀ ਕੀਤੀ ਤੇ ਸਕੋਰ 43 ਦੌੜਾਂ ਤੋਂ 112 ਦੌੜਾਂ ਤਕ ਲੈ ਗਏ। ਅਜਿਹੇ 'ਚ ਖਰੋਟੇ ਨੇ ਵੇਲਾਲਾਗੇ ਦਾ ਅਹਿਮ ਵਿਕਟ ਲਿਆ ਜਦਕਿ ਨਾਵੇਦ ਨੇ ਡਿਸਿਲਵਾ ਨੂੰ ਆਊਟ ਕੀਤਾ। ਸ਼੍ਰੀਲੰਕਾ ਦੇ ਚਾਰ ਬੱਲੇਬਾਜ਼ ਰਨ ਆਊਟ ਹੋਏ ਜਿਸ ਦਾ ਉਸ ਨੂੰ ਖਾਮੀਆਜ਼ਾ ਭੁਗਤਨਾ ਪਿਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


 


Tarsem Singh

Content Editor

Related News