ਭਾਰਤ ਨੇ ਅੰਡਰ-19 ਵਿਸ਼ਵ ਕੱਪ 'ਚ ਜਾਪਾਨ ਨੂੰ ਦੱਸ ਵਿਕਟਾਂ ਨਾਲ ਹਰਾਇਆ

01/21/2020 5:28:35 PM

ਸਪੋਰਟਸ ਡੈਸਕ- ਮੌਜੂਦਾ ਚੈਂਪੀਅਨ ਭਾਰਤ ਨੇ ਆਈ. ਸੀ. ਸੀ. ਅੰਡਰ-19 ਵਿਸ਼ਵ ਕੱਪ ਦੇ ਆਪਣੇ ਦੂਜੇ ਮੈਚ 'ਚ ਮੰਗਲਵਾਰ ਨੂੰ ਇੱਥੇ ਪਹਿਲੀ ਵਾਰ ਮੁਕਾਬਲੇ 'ਚ ਭਾਗ ਲੈ ਰਹੇ ਜਾਪਾਨ ਨੂੰ ਦੱਸ ਵਿਕਟਾਂ ਨਾਲ ਕਰਾਰੀ ਹਾਰ ਦਿੱਤੀ। ਭਾਰਤ ਨੇ ਪਹਿਲਾਂ ਫੀਲਡਿੰਗ ਦਾ ਫੈਸਲਾ ਕੀਤਾ ਅਤੇ ਜਾਪਾਨ ਨੂੰ 22.5 ਓਵਰ 'ਚ 41 ਦੌੜਾਂ 'ਤੇ ਆਲਆਊਟ ਕਰ ਦਿੱਤਾ।

ਲੈੱਗ ਸਪਿਨਰ ਰਵੀ ਬਿਸ਼ਨੋਈ ਨੇ ਚਾਰ ਵਿਕਟਾਂ ਲਈਆਂ। ਭਾਰਤ ਨੇ ਸਿਰਫ 4.5 ਓਵਰ 'ਚ ਜਿੱਤ ਦੀ ਹਾਸਲ ਕਰ ਲਈ। ਯਸ਼ਸਵੀ ਜੈਸਵਾਲ 29 ਅਤੇ ਕੁਮਾਰ ਤੇਜ਼ 13 ਦੌੜਾਂ ਬਣਾ ਕੇ ਅਜੇਤੂ ਰਹੇ। ਭਾਰਤੀ ਟੀਮ ਨੇ ਟੂਰਨਾਮੈਂਟ ਦੇ ਪਹਿਲੇ ਮੈਚ 'ਚ ਐਤਵਾਰ ਨੂੰ ਸ਼੍ਰੀਲੰਕਾ ਨੂੰ 90 ਦੌੜਾਂ ਨਾਲ ਹਰਾਇਆ ਸੀ।

 


Related News