ਅੰਡਰ-19 ਵਿਸ਼ਵ ਕੱਪ : ਬੰਗਲਾਦੇਸ਼ ਦੀ ਸਕਾਟਲੈਂਡ ''ਤੇ ਆਸਾਨ ਜਿੱਤ

Tuesday, Jan 21, 2020 - 09:40 PM (IST)

ਅੰਡਰ-19 ਵਿਸ਼ਵ ਕੱਪ : ਬੰਗਲਾਦੇਸ਼ ਦੀ ਸਕਾਟਲੈਂਡ ''ਤੇ ਆਸਾਨ ਜਿੱਤ

ਪੋਟਟੇਫਸਟਰਮ— ਬੰਗਲਾਦੇਸ਼ ਨੇ ਆਈ. ਸੀ. ਸੀ. ਅੰਡਰ-19 ਵਿਸ਼ਵ ਕੱਪ ਦੇ ਗਰੁੱਪ 'ਸੀ' ਦੇ ਆਪਣੇ ਦੂਜੇ ਮੈਚ 'ਚ ਮੰਗਲਵਾਰ ਨੂੰ ਇੱਥੇ ਸਕਾਟਲੈਂਡ ਨੂੰ 7 ਵਿਕਟਾਂ ਨਾਲ ਕਰਾਰੀ ਹਰਾ ਦਿੱਤੀ। ਸਕਾਟਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਰ ਲਗਾਤਾਰ ਦੂਜੇ ਮੈਚ 'ਚ ਉਸਦੇ ਬੱਲੇਬਾਜ਼ ਨਹੀਂ ਚੱਲੇ ਤੇ ਉਸਦੀ ਪੂਰੀ ਟੀਮ 30.3 ਓਵਰਾਂ 'ਚ 89 ਦੌੜਾਂ 'ਤੇ ਆਊਟ ਹੋ ਗਈ। ਉਸ ਦੇ ਕੇਵਲ ਤਿੰਨ ਬੱਲੇਬਾਜ਼ ਦੋਹਰੇ ਅੰਕ 'ਚ ਪਹੁੰਚੇ ਜਿਸ 'ਚ ਉਜੈਲ ਸ਼ਾਹ ਨੇ ਸਭ ਤੋਂ ਜ਼ਿਆਦਾ 28 ਦੌੜਾਂ ਬਣਾਈਆਂ। 
ਬੰਗਲਾਦੇਸ਼ ਵਲੋਂ ਰਕੀਬੁਲ ਹਸਨ ਨੇ ਚਾਰ ਵਿਕਟਾਂ ਹਾਸਲ ਕੀਤੀਆਂ। ਬੰਗਲਾਦੇਸ਼ ਨੇ 16.4 ਓਵਰ 'ਚ ਤਿੰਨ ਵਿਕਟਾਂ 'ਤੇ 94 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਮੁਹੰਮਦ ਹਸਨ ਨੇ ਸਭ ਤੋਂ ਜ਼ਿਆਦਾ 35 ਦੌੜਾਂ ਬਣਾਈਆਂ। ਬੰਗਲਾਦੇਸ਼ ਵਲੋਂ ਇਹ ਲਗਾਤਾਰ ਦੂਜੀ ਜਿੱਤ ਹੈ, ਜਿਸ ਨਾਲ ਉਹ ਚਾਰ ਅੰਕ ਹਾਸਲ ਕਰ ਗਰੁੱਪ 'ਸੀ' 'ਚ ਚੋਟੀ 'ਤੇ ਪਹੁੰਚ ਗਿਆ ਹੈ।


author

Gurdeep Singh

Content Editor

Related News