U-19 WC : ਫੈਜ਼ਲ-ਉਜ਼ੈਰੁੱਲ੍ਹਾ ਦੇ ਸੈਂਕੜੇ, ਅਫਗਾਨਿਸਤਾਨ ਨੇ ਭਾਰਤ ਨੂੰ ਦਿੱਤਾ 311 ਦੌੜਾਂ ਦਾ ਟੀਚਾ
Wednesday, Feb 04, 2026 - 04:44 PM (IST)
ਸਪੋਰਟਸ ਡੈਸਕ- ਅੰਡਰ-19 ਵਿਸ਼ਵ ਕੱਪ 2026 ਦਾ ਦੂਜਾ ਸੈਮੀਫਾਈਨਲ ਭਾਰਤ ਤੇ ਅਫਗਾਨਿਸਤਾਨ ਦਰਮਿਆਨ ਜ਼ਿੰਬਾਬਵੇ ਦੇ ਹਰਾਰੇ ਦੇ ਹਰਾਰੇ ਸਪੋਰਟਸ ਕਲੱਬ ਵਿਖੇ ਖੇਡਿਆ ਜਾ ਰਿਹਾ ਹੈ। ਮੈਚ 'ਚ ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਫਗਾਨਿਸਤਾਨ ਨੇ 50 ਓਵਰਾਂ 'ਚ 4 ਵਿਕਟਾਂ ਗੁਆ ਕੇ 310 ਦੌੜਾਂ ਬਣਾਈਆਂ ਤੇ ਭਾਰਤ ਨੂੰ ਜਿੱਤ ਲਈ 311 ਦੌੜਾਂ ਦਾ ਟੀਚਾ ਦਿੱਤਾ। ਅਫਗਾਨਿਸਤਾਨ ਲਈ ਫੈਜ਼ਲ ਸ਼ਿਨੋਜ਼ਾਦਾ ਨੇ 110 ਦੌੜਾਂ, ਉਜ਼ੈਰੁੱਲ੍ਹਾ ਨਿਆਜ਼ਾਈ ਨੇ 101 ਦੌੜਾਂ ਤੇ ਓਸਾਮਾ ਸਦਤ ਨੇ 39 ਦੌੜਾਂ, ਖਾਲਿਦ ਅਹਿਮਦਜ਼ਈ ਨੇ 31 ਦੌੜਾਂ ਬਣਾਈਆਂ। ਭਾਰਤ ਲਈ ਦੀਪੇਸ਼ ਦੇਵੇਂਦਰਨ ਨੇ 2 ਤੇ ਕਨਿਸ਼ਕ ਚੌਹਾਨ ਨੇ 2 ਵਿਕਟਾਂ ਲਈਆਂ।
ਪਲੇਇੰਗ 11
ਭਾਰਤ : ਆਰੋਨ ਜਾਰਜ, ਵੈਭਵ ਸੂਰਿਆਵੰਸ਼ੀ, ਆਯੂਸ਼ ਮਹਾਤਰੇ (ਕਪਤਾਨ), ਵੇਦਾਂਤ ਤ੍ਰਿਵੇਦੀ, ਵਿਹਾਨ ਮਲਹੋਤਰਾ, ਅਭਿਗਿਆਨ ਕੁੰਡੂ (ਵਿਕਟਕੀਪਰ), ਆਰ ਐਸ ਅੰਬਰੀਸ਼, ਕਨਿਸ਼ਕ ਚੌਹਾਨ, ਖਿਲਨ ਪਟੇਲ, ਹੇਨਿਲ ਪਟੇਲ, ਦੀਪੇਸ਼ ਦੇਵੇਂਦਰਨ
ਅਫਗਾਨਿਸਤਾਨ : ਉਸਮਾਨ ਸਾਦਤ, ਖਾਲਿਦ ਅਹਿਮਦਜ਼ਈ, ਫੈਜ਼ਲ ਸ਼ਿਨੋਜ਼ਾਦਾ, ਉਜ਼ੈਰੂੱਲ੍ਹਾ ਨਿਆਜ਼ਈ, ਮਹਿਬੂਬ ਖਾਨ (ਵਿਕਟਕੀਪਰ/ਕਪਤਾਨ), ਅਜ਼ੀਜ਼ੁੱਲਾ ਮਿਆਖਿਲ, ਅਬਦੁਲ ਅਜ਼ੀਜ਼, ਖਾਤਿਰ ਸਤਾਨਿਕਜ਼ਈ, ਰੋਹੁੱਲਾ ਅਰਬ, ਨੂਰਿਸਤਾਨੀ ਉਮਰਜ਼ਈ, ਵਾਹਿਦੁੱਲਾ ਜ਼ਦਰਾਨ
