DC vs RCB, IPL 2026 : ਬੈਂਗਲੁਰੂ ਦੇ ਗੇਂਦਬਾਜ਼ਾਂ ਨੇ ਦਿੱਲੀ ਨੂੰ 75 ਦੌੜਾਂ 'ਤੇ ਕੀਤਾ ਢੇਰ, ਜਿੱਤ ਲਈ ਮਿਲਿਆ ਆਸਾਨ

Monday, Apr 27, 2026 - 09:17 PM (IST)

DC vs RCB, IPL 2026 : ਬੈਂਗਲੁਰੂ ਦੇ ਗੇਂਦਬਾਜ਼ਾਂ ਨੇ ਦਿੱਲੀ ਨੂੰ 75 ਦੌੜਾਂ 'ਤੇ ਕੀਤਾ ਢੇਰ, ਜਿੱਤ ਲਈ ਮਿਲਿਆ ਆਸਾਨ

ਸਪੋਰਟਸ ਡੈਸਕ : ਆਈ.ਪੀ.ਐੱਲ. 2026 ਦੇ 39ਵੇਂ ਮੈਚ ਵਿੱਚ ਦਿੱਲੀ ਕੈਪੀਟਲਸ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ (RCB) ਦੀਆਂ ਟੀਮਾਂ ਆਹਮੋ-ਸਾਹਮਣੇ ਹੋਈਆਂ। ਇਸ ਰੋਮਾਂਚਕ ਮੁਕਾਬਲੇ ਵਿੱਚ ਆਰ.ਸੀ.ਬੀ. ਦੇ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦਿੱਲੀ ਕੈਪੀਟਲਸ ਦੀ ਪੂਰੀ ਟੀਮ ਨੂੰ ਮਹਿਜ਼ 75 ਦੌੜਾਂ 'ਤੇ ਹੀ ਢੇਰ ਕਰ ਦਿੱਤਾ। ਹੁਣ ਬੈਂਗਲੁਰੂ ਨੂੰ ਜਿੱਤ ਲਈ 76 ਦੌੜਾਂ ਦਾ ਆਸਾਨ ਟੀਚਾ ਮਿਲਿਆ ਹੈ। 

ਹੇਜ਼ਲਵੁੱਡ ਅਤੇ ਭੁਵਨੇਸ਼ਵਰ ਦਾ ਕਹਿਰ
 ਬੈਂਗਲੁਰੂ ਦੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਦਿੱਲੀ ਦੇ ਬੱਲੇਬਾਜ਼ਾਂ ਲਈ ਕਾਲ ਸਾਬਤ ਹੋਏ, ਉਨ੍ਹਾਂ ਨੇ ਸਭ ਤੋਂ ਵੱਧ 4 ਵਿਕਟਾਂ ਝਟਕਾਈਆਂ। ਉਨ੍ਹਾਂ ਦੇ ਨਾਲ ਤਜਰਬੇਕਾਰ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੇ ਵੀ ਧਾੜਵੀ ਗੇਂਦਬਾਜ਼ੀ ਕਰਦਿਆਂ 3 ਖਿਡਾਰੀਆਂ ਨੂੰ ਆਊਟ ਕੀਤਾ। ਦਿੱਲੀ ਵੱਲੋਂ ਅਭਿਸ਼ੇਕ ਪੋਰੇਲ ਨੇ ਸਭ ਤੋਂ ਵੱਧ 30 ਦੌੜਾਂ ਬਣਾਈਆਂ, ਜਦਕਿ ਬਾਕੀ ਬੱਲੇਬਾਜ਼ ਫੇਲ੍ਹ ਸਾਬਤ ਹੋਏ।

ਟਾਸ ਜਿੱਤ ਕੇ ਗੇਂਦਬਾਜ਼ੀ ਦਾ ਲਿਆ ਫੈਸਲਾ
 ਇਸ ਤੋਂ ਪਹਿਲਾਂ ਆਰ.ਸੀ.ਬੀ. ਦੇ ਕਪਤਾਨ ਰਜਤ ਪਾਟੀਦਾਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਜੋ ਬਿਲਕੁਲ ਸਹੀ ਸਾਬਤ ਹੋਇਆ। ਦਿੱਲੀ ਕੈਪੀਟਲਸ ਦੀ ਕਪਤਾਨੀ ਅਕਸ਼ਰ ਪਟੇਲ ਕਰ ਰਹੇ ਸਨ। ਦਿੱਲੀ ਦੀ ਟੀਮ ਵਿੱਚ ਅੱਜ ਤਿੰਨ ਬਦਲਾਅ ਕੀਤੇ ਗਏ, ਜਿਸ ਵਿੱਚ ਲੁੰਗੀ ਐਂਗਿਡੀ, ਮੁਕੇਸ਼ ਕੁਮਾਰ ਅਤੇ ਪਥੁਮ ਨਿਸੰਕਾ ਦੀ ਜਗ੍ਹਾ ਸਾਹਿਲ ਪਾਰਖ, ਕਾਇਲ ਜੈਮੀਸਨ ਅਤੇ ਦੁਸ਼ਮੰਥਾ ਚਮੀਰਾ ਨੂੰ ਮੌਕਾ ਦਿੱਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shubam Kumar

Content Editor

Related News