CSK vs MI : ਮੁੰਬਈ ਨੇ ਚੇਨਈ ਨੂੰ ਦਿੱਤਾ 160 ਦੌੜਾਂ ਟੀਚਾ, ਅੰਸ਼ੁਲ ਨੇ ਝਟਕਾਈਆਂ 3 ਵਿਕਟਾਂ
Saturday, May 02, 2026 - 09:29 PM (IST)
ਸਪੋਰਟਸ ਡੈਸਕ : ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ 44ਵੇਂ ਮੁਕਾਬਲੇ 'ਚ ਅੱਜ ਦੋ ਦਿੱਗਜ ਟੀਮਾਂ ਚੇਨਈ ਸੁਪਰ ਕਿੰਗਜ਼ (CSK) ਤੇ ਮੁੰਬਈ ਇੰਡੀਅਨਜ਼ (MI) ਚੇਨਈ ਦੇ ਐਮ.ਏ. ਚਿਦੰਬਰਮ ਸਟੇਡੀਅਮ (ਚੇਪਾਕ) ਵਿੱਚ ਮੁਕਾਬਲਾ ਚੱਲ ਰਿਹਾ ਹੈ। ਮੁੰਬਈ ਇੰਡੀਅਨਜ਼ ਦੇ ਕਪਤਾਨ ਹਾਦਿਕ ਪਾਂਡਿਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਹੈ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਇੰਡੀਅਨਜ਼ ਨੇ 20 ਓਵਰਾਂ ਵਿੱਚ 7 ਵਿਕਟਾਂ ਗੁਆ ਕੇ 159 ਦੌੜਾਂ ਬਣਾਈਆਂ। ਮੁੰਬਈ ਇੰਡੀਅਨਜ਼ ਲਈ ਨਮਨ ਧੀਰ ਨੇ ਸ਼ਾਨਦਾਰ ਅਰਧ ਸੈਂਕੜਾ ਲਗਾਇਆ। ਨਮਨ ਨੇ ਸਭ ਤੋਂ ਵੱਧ 57 ਦੌੜਾਂ ਦੀ ਪਾਰੀ ਖੇਡੀ। ਉਸਨੇ 37 ਗੇਂਦਾਂ ਦਾ ਸਾਹਮਣਾ ਕੀਤਾ ਅਤੇ 4 ਚੌਕੇ ਅਤੇ 3 ਛੱਕੇ ਲਗਾਏ। ਰਿਆਨ ਰਿਕਲਟਨ ਨੇ 37 ਦੌੜਾਂ ਦੀ ਪਾਰੀ ਖੇਡੀ। ਚੇਨਈ ਸੁਪਰ ਕਿੰਗਜ਼ ਲਈ ਅੰਸ਼ੁਲ ਕੰਬੋਜ ਨੇ 3 ਵਿਕਟਾਂ ਲਈਆਂ। ਨੂਰ ਅਹਿਮਦ ਨੇ 2 ਬੱਲੇਬਾਜ਼ਾਂ ਦੀਆਂ ਵਿਕਟਾਂ ਲਈਆਂ। ਹੁਣ ਚੇਨਈ ਨੂੰ ਜਿੱਤੀ ਲਈ 160 ਦੌੜਾਂ ਦਾ ਟੀਚਾ ਮਿਲਿਆ ਹੈ।
ਮੁੰਬਈ ਇੰਡੀਅਨਜ਼ (ਪਲੇਇੰਗ ਇਲੈਵਨ): ਵਿਲ ਜੈਕਸ, ਰਿਆਨ ਰਿਕੇਲਟਨ (ਵਿਕਟ ਕੀਪਰ), ਸੂਰਿਆਕੁਮਾਰ ਯਾਦਵ, ਨਮਨ ਧੀਰ, ਤਿਲਕ ਵਰਮਾ, ਹਾਰਦਿਕ ਪੰਡਯਾ (ਕੈਪਟਨ), ਰੌਬਿਨ ਮਿੰਜ, ਟ੍ਰੇਂਟ ਬੋਲਟ, ਕ੍ਰਿਸ਼ ਭਗਤ, ਜਸਪ੍ਰੀਤ ਬੁਮਰਾਹ, ਏਐਮ ਗਜ਼ਨਫਰ।
ਚੇਨਈ ਸੁਪਰ ਕਿੰਗਜ਼ (ਪਲੇਇੰਗ ਇਲੈਵਨ): ਸੰਜੂ ਸੈਮਸਨ (ਵਿਕਟ ਕੀਪਰ), ਰੁਤੁਰਾਜ ਗਾਇਕਵਾੜ (ਕਪਤਾਨ), ਉਰਵਿਲ ਪਟੇਲ, ਡਿਵਾਲਡ ਬ੍ਰੇਵਿਸ, ਸ਼ਿਵਮ ਦੂਬੇ, ਜੈਮੀ ਓਵਰਟਨ, ਰਾਮਕ੍ਰਿਸ਼ਨ ਘੋਸ਼, ਪ੍ਰਸ਼ਾਂਤ ਵੀਰ, ਨੂਰ ਅਹਿਮਦ, ਅੰਸ਼ੁਲ ਕੰਬੋਜ, ਮੁਕੇਸ਼ ਚੌਧਰੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
