ਹੈਦਰਾਬਾਦ ਨੇ ਪੰਜਾਬ ਨੂੰ ਦਿੱਤਾ 236 ਦੌੜਾਂ ਦਾ ਟੀਚਾ, ਈਸ਼ਾਨ-ਕਲਾਸੇਨ ਨੇ ਜੜੇ ਤੂਫ਼ਾਨੀ ਅਰਧ ਸੈਂਕੜੇ

Wednesday, May 06, 2026 - 09:14 PM (IST)

ਹੈਦਰਾਬਾਦ ਨੇ ਪੰਜਾਬ ਨੂੰ ਦਿੱਤਾ 236 ਦੌੜਾਂ ਦਾ ਟੀਚਾ, ਈਸ਼ਾਨ-ਕਲਾਸੇਨ ਨੇ ਜੜੇ ਤੂਫ਼ਾਨੀ ਅਰਧ ਸੈਂਕੜੇ

ਸਪੋਰਟਸ ਡੈਸਕ- ਆਈ.ਪੀ.ਐੱਲ. 2026 ਦੇ 49ਵੇਂ ਮੁਕਾਬਲੇ ਵਿੱਚ ਅੱਜ ਪੰਜਾਬ ਕਿੰਗਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਕਾਰ ਮੁਕਾਬਲਾ ਹੈ। ਇਸ ਅਹਿਮ ਮੈਚ ਵਿੱਚ ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਲਿਆ। ਹੈਦਰਾਬਾਦ ਨੇ ਪੰਜਾਬ ਦੇ ਸਾਹਮਣੇ ਜਿੱਤ ਲਈ 236 ਦੌੜਾਂ ਦਾ ਟੀਚਾ ਰੱਖਿਆ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਹੈਦਰਾਬਾਦ ਨੇ ਈਸ਼ਾਨ ਕਿਸ਼ਨ ਅਤੇ ਹੈਨਰਿਕ ਕਲਾਸੇਨ ਦੀਆਂ ਤੂਫ਼ਾਨੀ ਪਾਰੀਆਂ ਦੀ ਬਦੌਲਤ 20 ਓਵਰਾਂ 'ਚ 235 ਦੌੜਾਂ ਬਣਾ ਦਿੱਤੀਆਂ। 


author

Rakesh

Content Editor

Related News